Connect with us

ਪੰਜਾਬੀ

ਸਲਮਾਨ ਦੀ ਫ਼ਿਲਮ ‘ਤੇਰੇ ਨਾਮ’ ਦੀ ਅਦਾਕਾਰਾ ਭੂਮਿਕਾ ਚਾਵਲਾ ਨੇ ਬਦਲਿਆ ਲੁੱਕ, ਤਸਵੀਰਾਂ ਵੇਖ ਹੈਰਾਨ ਹੋਏ ਲੋਕ

Published

on

Actress Bhumika Chawla of Salman's film 'Tere Naam' changed her look, people were surprised to see the pictures

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਕਰੀਅਰ ਦੀ ਸਭ ਤੋਂ ਬੇਹਤਰੀਨ ਫ਼ਿਲਮਾਂ ‘ਚੋਂ ਇੱਕ ਰਹੀ ਹੈ ‘ਤੇਰੇ ਨਾਮ’। ਇਸ ਫ਼ਿਲਮ ‘ਚ ਸਲਮਾਨ ਨੂੰ ਸ਼ਾਨਦਾਰ ਐਕਟਿੰਗ ਲਈ ਕਈ ਐਵਾਰਡਜ਼ ਵੀ ਮਿਲੇ ਸਨ ਪਰ ਕੀ ਤੁਹਾਨੂੰ ‘ਤੇਰੇ ਨਾਮ’ ਫ਼ਿਲਮ ਦੀ ਉਹ ਅਦਾਕਾਰਾ ਯਾਦ ਹੈ, ਜਿਸ ਨੇ ਇਸ ‘ਚ ਰਾਧੇ ਯਾਨੀਕਿ ਸਲਮਾਨ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ।

ਜੀ ਹਾਂ, ਉਹ ਅਦਾਕਾਰਾ ਸੀ ਭੂਮਿਕਾ ਚਾਵਲਾ, ਜਿਸ ਦੇ ਖਾਤੇ ‘ਚ ‘ਤੇਰੇ ਨਾਮ’ ਤੋਂ ਇਲਾਵਾ ਹੋਰ ਕੋਈ ਯਾਦਗਾਰੀ ਫ਼ਿਲਮ ਨਹੀਂ ਹੈ। ਅੱਜ ਵੀ ਭੂਮਿਕਾ ਨੂੰ ਉਨ੍ਹਾਂ ਦੀ ਅਦਾਕਾਰੀ ਲਈ ਯਾਦ ਕੀਤਾ ਜਾਂਦਾ ਹੈ।

ਹਾਲ ਹੀ ‘ਚ ਭੂਮਿਕਾ ਚਾਵਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਬੜੀ ਮੁਸ਼ਕਿਲ ਨਾਲ ਪਛਾਣ ਹੋ ਰਹੀ ਹੈ ਕਿ ਇਹ ਭੂਮਿਕਾ ਚਾਵਲਾ ਹੈ।

ਇਸ ਵੀਡੀਓ ਨੂੰ ਵੇਖ ਕੇ ਲੱਗਦਾ ਹੈ ਕਿ ਅਦਾਕਾਰਾ ਦਾ ਲੁੱਕ ਕਾਫ਼ੀ ਬਦਲ ਗਿਆ ਹੈ। ਫਿਲਹਾਲ ਉਹ ਫ਼ਿਲਮ ਇੰਡਸਟਰੀ ਤੋਂ ਦੂਰ ਹੈ ਅਤੇ ਆਪਣੇ ਘਰ ਪਰਿਵਾਰ ਵੱਲ ਹੀ ਧਿਆਨ ਦੇ ਰਹੀ ਹੈ ਪਰ ਪ੍ਰਸ਼ੰਸਕ ਅਦਾਕਾਰਾ ਦੀ ਅਜਿਹੀ ਸਾਦੀ ਲੁੱਕ ਨੂੰ ਦੇਖ ਕਾਫ਼ੀ ਹੈਰਾਨ ਹੋ ਰਹੇ ਹਨ।

ਦੱਸ ਦਈਏ ਕਿ ਭੂਮਿਕਾ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ 1 ਮਿਲੀਅਨ ਫਾਲੋਅਰਜ਼ ਹਨ। ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਰਾਧੇ’ ‘ਚ ‘ਨਿਰਜਲਾ’ ਦੇ ਕਿਰਦਾਰ ਨਾਲ ਸੁਰਖੀਆਂ ਬਟੋਰਨ ਵਾਲੀ ਅਦਾਕਾਰਾ ਭੂਮਿਕਾ ਚਾਵਲਾ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ।ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ ਅਤੇ ਇਸੇ ਫ਼ਿਲਮ ਦੇ ਨਾਲ ਭੂਮਿਕਾ ਲਾਈਮ-ਲਾਈਟ ‘ਚ ਆਈ ਸੀ ਪਰ ਇਸ ਸ਼ੌਹਰਤ ਨੂੰ ਉਹ ਬਰਕਰਾਰ ਨਹੀਂ ਰੱਖ ਪਾਈ ਅਤੇ ਬਾਲੀਵੁੱਡ ਤੋਂ ਦੂਰ ਹੋ ਗਈ ਸੀ।

 

Facebook Comments

Trending