ਪੰਜਾਬੀ

ਦ੍ਰਿਸ਼ਟੀ ਪਬਲਿਕ ਸਕੂਲ ਵਿਖੇ ਕਾਰਵਾਈ ਕਹਾਣੀ ਬਿਆਨ ਪ੍ਰਤੀਯੋਗਤਾ

Published

on

ਲੁਧਿਆਣਾ : ਦ੍ਰਿਸ਼ਟੀ ਪਬਲਿਕ ਸਕੂਲ ਨਾਰੰਗਵਾਲ, ਲੁਧਿਆਣਾ ਵਿਖੇ ਕਹਾਣੀ ਬਿਆਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਸਕੂਲ ਵਿੱਚ ਚਾਰ ਹਾਊਸ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ ਏਮਰਲਡ ਹਾਊਸ ਨੇ ਇਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ। ਇਸ ਪ੍ਰਤੀਯੋਗਤਾ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।

ਸਾਰੀਆਂ ਕਹਾਣੀਆਂ ਨੈਤਿਕ ਮੁੱਲਾਂ ਤੇ ਆਧਾਰਿਤ ਸਨ। ਬੱਚਿਆਂ ਨੇ ਵੱਖੋ – ਵੱਖਰੀਆਂ ਕਹਾਣੀਆਂ ਰਾਹੀਂ ਆਪਣੀ ਬੋਲਣ ਕਲਾ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੌਰੀ ਛਾਬੜਾ ਨੇ ਇਸ ਪ੍ਰਤੀਯੋਗਤਾ ਨੂੰ ਸ਼ਲਾਘਯੋਗ ਕਦਮ ਦੱਸਿਆ।

ਮੁਕਾਬਲੇ ਵਿੱਚ ਨਮਨਵੀਰ ਸਿੰਘ (ਹਿੰਦੀ) ਟੋਪਾਜ਼ ਹਾਊਸ ਅਤੇ ਗੁਰਵਰਦਾਨ ਸਿੰਘ ( ਅੰਗਰੇਜ਼ੀ) ਸਫਾਇਰ ਹਾਊਸ ਨੇ ਪਹਿਲਾ, ਗਿਤਾਰਥ ਜੈਨ (ਹਿੰਦੀ) ਟੋਪਾਜ਼ ਹਾਊਸ ਅਤੇ ਅਵਨੀਤ ਕੌਰ (ਅੰਗਰੇਜ਼ੀ) ਟੋਪਾਜ਼ ਹਾਊਸ ਨੇ ਦੂਜਾ ਤੇ ਗੁਰਕਮਲ ਸਿੰਘ (ਹਿੰਦੀ) ਏਮਰਲਡ ਹਾਊਸ, ਗਿਤਾਂਸ਼ ਸ਼ਰਮਾ (ਹਿੰਦੀ) ਸਫਾਇਰ ਹਾਊਸ ਅਤੇ ਨੇਹਲ ਜੈਨ (ਅੰਗਰੇਜ਼ੀ) ਰੂਬੀ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ।

Facebook Comments

Trending

Copyright © 2020 Ludhiana Live Media - All Rights Reserved.