ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ‘ਚ ਕਾਰਵਾਈ ਰੰਗੋਲੀ ਪ੍ਰਤਿਯੋਗਿਤਾ

Published

on

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿਖੇ ‘ਫਾਇਨ ਆਰਟਸ ਵਿਭਾਗ’ ਵੱਲੋਂ ਹੋਲੀ ਦੇ ਮੁਬਾਰਕ ਮੌਕੇ ਤੇ ਇਕ ਰੰਗੋਲੀ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ’ਤੇ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਕਾਲਜ ਦੀਆਂ ਵਿਿਦਆਰਥਣਾਂ ਨੇ ਇਸ ਪ੍ਰਤੀਯੋਗਤਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

ਹੋਲੀ ਦੇ ਤਿਉਹਾਰ ਨੂੰ ਮੱਖ ਰੱਖਦਿਆਂ ਵਿਿਦਆਰਥਣਾਂ ਨੇ ਆਪਣੀ ਪ੍ਰਤਿਭਾ ਨੂੰ ਰੰਗੋਲੀ ਦੇ ਰੰਗਾਂ ਰਾਂਹੀ ਪੇਸ਼ ਕੀਤਾ। ਇਸ ਮੌਕੇ ‘ਤੇ ਤਰਨਪ੍ਰੀਤ ਨੇ ਪਹਿਲਾ, ਨੇਹਾ ਨੇ ਦੂਜਾ ਅਤੇ ਕਾਜਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ ,ਸਕੱਤਰ ਸ. ਗੁਰਬਚਨ ਸਿੰਘ (ਪਾਹਵਾ) ਜੀ ਅਤੇ ਹੋਰ ਮੈਂਬਰ ਸਾਹਿਬਾਨ ਨੇ ਜੇਤੂ ਵਿਿਦਆਰਥਣਾਂ ਨੰ ਵਧਾਈ ਦਿੱਤੀ ਅਤੇ ਅਜਿਹੇ ਮੁਕਾਬਲੇ ਭਵਿੱਖ ਵਿੱਚ ਜਾਰੀ ਰੱਖਣ ਲਈ ਪ੍ਰਰਿਆ।

Facebook Comments

Trending

Copyright © 2020 Ludhiana Live Media - All Rights Reserved.