ਖੇਡਾਂ

ਮਾਈ ਭਾਗੋ ਕਾਲਜ ਰਾਮਗੜ੍ਹ ‘ਚ ਕਾਰਵਾਈ ਐਥਲੈਟਿਕ ਮੀਟ

Published

on

ਲੁਧਿਆਣਾ : ਮਾਈ ਭਾਗੋ ਕਾਲਜ ਫ਼ਾਰ ਵੁਮੈਨ ਅਤੇ ਮਾਈ ਭਾਗੋ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਵਿਖੇ ਖੇਡਾਂ ਦੇ ਇੰਚਾਰਜ ਤੇ ਕਨਵੀਨਰ ਮਨਜੀਤ ਕੌਰ ਆਹਲੂਵਾਲੀਆ ਦੀ ਅਗਵਾਈ ਹੇਠ 21ਵੀਂ ਐਥਲੈਟਿਕਸ ਮੀਟ ਕਰਵਾਈ ਗਈ।

ਮਾਈ ਭਾਗੋ ਐਜੂਕੇਸ਼ਨ ਚੈਰੀਟੇਬਲ ਟਰੱਸਟ ਦੇ ਕਾਰਜਕਾਰੀ ਪ੍ਰਧਾਨ ਤੇ ਐਥਲੈਟਿਕਸ ਮੀਟ ਦੇ ਮੁੱਖ ਮਹਿਮਾਨ ਪਵਿੱਤਰਪਾਲ ਸਿੰਘ ਪਾਂਗਲੀ, ਰਜਿੰਦਰ ਸਿੰਘ ਮਾਂਗਟ ਪ੍ਰਧਾਨ, ਮਲਕੀਤ ਸਿੰਘ, ਸਤਵਿੰਦਰ ਸਿੰਘ ਸੱਤੀ ਅਤੇ ਸੀ. ਆਰ. ਪੀ. ਐਫ. ਦੇ ਇੰਸਪੈਕਟਰ ਓਮ ਪ੍ਰਕਾਸ਼ ਵਲੋਂ ਸ਼ਿਰਕਤ ਕੀਤੀ ਗਈ। ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਖੇਡਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਗਿਆ।

ਐਥਲੈਟਿਕ ਮੀਟ ‘ਚ ਵਿਦਿਆਰਥੀਆਂ ਦੇ ਲੰਮੀ ਦੌੜ, ਉੱਚੀ ਛਾਲ, ਲੰਮੀ ਛਾਲ, ਜੈਵਲਿਨ ਤੇ ਡਿਸਕਿਸ ਥਰੋਅ, ਰਿਲੇਅ ਦੌੜ, ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਸਰਵ-ਉੱਤਮ ਖਿਡਾਰੀ ਦਾ ਖ਼ਿਤਾਬ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸ਼ੁਭਮ ਅਤੇ ਕਾਲਜ ਵਲੋਂ ਵਿਦਿਆਰਥਣ ਜਸਪ੍ਰੀਤ ਕੌਰ ਗਿੱਲ ਦਿੱਤਾ ਗਿਆ।

ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਗਿੱਧਾ ਵੀ ਪੇਸ਼ ਕੀਤਾ ਗਿਆ। ਸਮਾਗਮ ਦੀ ਸਮਾਪਤੀ ਮੌਕੇ ਕਾਲਜ ਦੀ ਪਿ੍ੰਸੀਪਲ ਕੁਲਦੀਪ ਕੌਰ ਨੇ ਕਾਲਜ ਦੇ ਪ੍ਰਧਾਨ ਅਤੇ ਸਮੂਹ ਟਰੱਸਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਇਸ ਪ੍ਰੋਗਰਾਮ ਦੇ ਸਫਲਤਾਪੂਰਵਕ ਹੋਣ ਦੀ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.