Connect with us

ਪੰਜਾਬੀ

ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾਉਣ ਦੀ ਚੱਲ ਰਹੀ ਜਾਂਚ ਨੂੰ ਲਮਕਾਉਣ ਦਾ ਲਾਇਆ ਦੋਸ਼

Published

on

Accused of delaying ongoing probe into forged SC certificate

ਲੁਧਿਆਣਾ: ਗੁਰੂ ਅੰਗਦ ਦੇਵ ਐਨੀਮਲ ਅਤੇ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਵਿਚ ਕੰਮ ਕਰ ਰਹੇ ਅਨੂਸੂਚਿਤ ਜਾਤੀ ਵਰਗ ਨਾਲ ਸੰਬੰਧਤ ਕਰਮਚਾਰੀਆਂ ਨਾਲ ਹੋ ਰਹੀ ਗੈਰ ਸੰਵਿਧਾਨਿਕ ਧਕੇਸ਼ਾਹੀ ਅਤੇ ਡਾਇਰੈਕਟਰ ਬਲਵਿੰਦਰ ਕੁਮਾਰ ਵਲੋਂ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਹਾਸਲ ਕੀਤੀ ਨੌਕਰੀ ਤੇ ਚਲ ਰਹੀ ਜਾਂਚ ਨੂੰ ਜਾਂਚ ਅਧਿਕਾਰੀਆਂ ਵਲੋਂ ਜਾਣ ਬੁਝ ਕੇ ਲਮਕਾਉਣ ਦੇ ਸੰਬੰਧ ਵਿਚ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਅਤੇ ਸਰਪੰਚ ਯੂਨੀਅਨ ਦੇ ਇਕ ਸਾਂਝੇ ਵਫਦ ਨੇ ਸਰਪੰਚ ਬਲਵੀਰ ਸਿੰਘ ਝਮਟ ਦੀ ਅਗਵਾਈ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗਡਵਾਸੂ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ਦੌਰਾਨ ਜਸਵੀਰ ਸਿੰਘ ਪਮਾਲੀ ਮੈਂਬਰ ਕੋਰ ਕਮੇਟੀ ਨੇ ਵਾਈਸ ਚਾਂਸਲਰ ਦੇ ਧਿਆਨ ਵਿਚ ਲਿਆਦਾ ਕਿ ਕਿਸ ਤਰਾਂ ਡਾਇਰੈਕਟਰ ਬਲਵਿੰਦਰ ਕੁਮਾਰ ਵਲੋਂ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਹਾਸਲ ਕੀਤੀ ਨੌਕਰੀ ਕਰ ਰਿਹਾ ਹੈ ਅਤੇ ਉਸ ਦੀ ਜਾਂਚ ਕਰਵਾਉਣ ਵਾਲੇ ਡਾ ਨਿਰਮਲ ਸਿੰਘ ਦੀ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਰੋਕੀ ਗਈ ਹੈ ਅਤੇ ਉਚੇਰੀ ਵਿਦਿਆ ਹਾਸਲ ਕਰਨ ਲਈ ਮਿਲਣ ਵਾਲੀ ਛੁੱਟੀ ਵੀ ਰਦ ਕਰ ਦਿਤੀ ਗਈ ਹੈ ।

ਜਾਅਲੀ ਸਰਟੀਫਿਕੇਟ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਵਲੋਂ ਜਾਣ ਬੁਝ ਕੇ ਜਾਂਚ ਨੂੰ ਲਮਕਾਇਆ ਜਾ ਰਿਹਾ ਹੈ। ਵਫਦ ਨੇ ਵਾਈਸ ਚਾਂਸਲਰ ਨੂੰ ਉਪਰੋਕਤ ਮੰਗਾਂ ਦੇ ਹਲ ਲਈ 15 ਦਿਨਾ ਦਾ ਅਲਟੀਮੇਟਮ ਦਿਤਾ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਸੰਘਰਸ ਕਰਨ ਲਈ ਵੀ ਅਗਾਹ ਕੀਤਾ।

ਪਮਾਲੀ ਨੇ ਦਸਿਆਂ ਕਿ ਵਾਈਸ ਚਾਂਸਲਰ ਇੰਦਰਜੀਤ ਸਿੰਘ ਨੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਯੋਗ ਕਾਰਵਾਈ ਕਰਨ ਲਈ ਭਰੋਸਾ ਦਿਤਾ। ਇਸ ਸਮੇ ਵਫਦ ਦੇ ਮੈਂਬਰ ਸਰਪੰਚ ਕੁਲਦੀਪ ਸਿੰਘ ਬਾਰਨਹਾੜਾ ਚੇਅਰਮੈਨ ਸਰਪੰਚ ਯੂਨੀਅਨ, ਸਰਪੰਚ ਜਸਵਿੰਦਰ ਸਿੰਘ ਰਾਣਾ ਸਿੰਘਪੁਰਾ, ਮਨਜੀਤ ਸਿੰਘ ਸਰਪੰਚ ਲਲਤੋਂ ਕਲਾਂ ਆਦਿ ਹਾਜਰ ਸਨ।

Facebook Comments

Trending