Connect with us

ਅਪਰਾਧ

ਹੈਰੋਇਨ ਬਦਲੇ 1.78 ਕਰੋੜ ਦੀ ਹਵਾਲਾ ਰਾਸ਼ੀ ਪਾਕਿਸਤਾਨ ਭੇਜਣ ਦੇ ਮਾਮਲੇ ‘ਚ ਲੋੜੀਂਦਾ ਮੁਲਜ਼ਮ ਗ੍ਰਿਫ਼ਤਾਰ

Published

on

Accused arrested in Rs 1.78 crore heroin smuggling case

ਤਰਨਤਾਰਨ : ਤਰਨਤਾਰਨ ਦੇ ਐਂਟੀ ਨਾਰਕੋਟਿਕ ਸੈੱਲ ਵੱਲੋਂ ਤਿੰਨ ਕਿੱਲੋ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ‘ਚ ਲੋੜੀਂਦੇ ਇਕ ਹੋਰ ਮੁਲਜ਼ਮ ਨੂੰ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਉਕਤ ਮੁਲਜ਼ਮ ਰਾਹੀਂ 1 ਕਰੋੜ 78 ਲੱਖ ਦੇ ਕਰੀਬ ਹਵਾਲਾ ਰਾਸ਼ੀ ਪਾਕਿਸਤਾਨ ਭੇਜੀ ਗਈ ਸੀ। ਉਸ ਵੇਲੇ ਗ੍ਰਿਫ਼ਤਾਰ ਹੋਏ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਉਕਤ ਮੁਲਜ਼ਮ ਦੇ ਨਾਂ ਦਾ ਖੁਲਾਸਾ ਹੋਇਆ ਜਿਸ ਕਾਰਨ ਉਸ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ। ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਤਿੰਨ ਕਿੱਲੋ ਹੈਰੋਇਨ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਦੇ ਖਿਲਾਫ ਥਾਣਾ ਸਦਰ ਪੱਟੀ ‘ਚ ਐੱਨਡੀਪੀਐੱਸ ਐਕਟ ਤਹਿਤ 4 ਅਪ੍ਰੈਲ 2021 ਨੂੰ ਮੁਕੱਦਮਾ ਦਰਜ ਕੀਤਾ ਗਿਆ।

ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਪਾਕਿਸਤਾਨ ਭੇਜਣ ਵਾਲੀ ਕਰੀਬ 1 ਕਰੋੜ 78 ਲੱਖ ਦੀ ਹਵਾਲਾ ਰਾਸ਼ੀ ਮਨੋਹਰ ਲਾਲ ਉਰਫ ਐਨਥਨੀ ਪੁੱਤਰ ਪੂਰਨ ਚੰਦ ਵਾਸੀ ਅੰਮ੍ਰਿਤਸਰ ਰਾਹੀਂ ਭੇਜੀ ਜਾਂਦੀ ਸੀ ਜਿਸ ਕਾਰਨ ਐਨਥਨੀ ਵੀ ਮੁਕੱਦਮੇ ‘ਚ ਨਾਮਜ਼ਦ ਕਰ ਲਿਆ ਗਿਆ ਸੀ। ਇਸ ਤੋਂ ਇਲਾਵਾ ਮਨੋਹਰ ਲਾਲ ਐਨਥਨੀ ਖਿਲਾਫ਼ ਚਿੱਟਫੰਡ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ। ਉਕਤ ਮੁਲਜ਼ਮ ਨੂੰ ਥਾਣਾ ਸਦਰ ਪੱਟੀ ‘ਚ ਦਰਜ ਮੁਕੱਦਮੇ ਤਹਿਤ ਪੁਲਿਸ ਪਾਰਟੀ ਨੇ ਖੁਫੀਆ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Facebook Comments

Advertisement

ਤਾਜ਼ਾ

Women's sprinter Harmilan Bains breaks 19-year-old record, wins 1500m Women's sprinter Harmilan Bains breaks 19-year-old record, wins 1500m
ਖੇਡਾਂ10 mins ago

ਮਹਿਲਾ ਦੌੜਾਕ ਹਰਮਿਲਨ ਬੈਂਸ ਨੇ ਤੋੜਿਆ 19 ਸਾਲ ਪੁਰਾਣਾ ਰਿਕਾਰਡ, 1500 ਮੀਟਰ ‘ਚ ਜਿੱਤਿਆ ਪੁਰਸਕਾਰ

ਪਟਿਆਲਾ : ਪਟਿਆਲਾ ਦੀ ਮਹਿਲਾ ਦੌੜਾਕ ਹਰਮਿਲਨ ਬੈਂਸ ਨੇ ਵਾਰੰਗਲ ਵਿੱਚ 60 ਵੀਂ ਓਪਨ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੀ...

In support farmers' movement, Chief Minister planted 'No Farmers, No Food' badge In support farmers' movement, Chief Minister planted 'No Farmers, No Food' badge
ਖੇਤੀਬਾੜੀ13 mins ago

ਕਿਸਾਨ ਅੰਦੋਲਨ ਦੇ ਸਮਰਥਨ ‘ਚ ਮੁੱਖ ਮੰਤਰੀ ਕੈਪਟਨ ਨੇ ‘No Farmers, No Food’ ਦਾ ਲਾਇਆ ਬੈਜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਚੁਅਲ ਕਿਸਾਨ ਮੇਲੇ ਦੀ ਸ਼ੁਰੂਆਤ ਦੌਰਾਨ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ‘ਨੋ...

Now spectators will be able to watch IPL matches in the stadium Now spectators will be able to watch IPL matches in the stadium
ਇੰਡੀਆ ਨਿਊਜ਼24 mins ago

ਹੁਣ ਸਟੇਡੀਅਮ ‘ਚ IPL ਮੈਚ ਦੇਖ ਸਕਣਗੇ ਦਰਸ਼ਕ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਯੁਕਤ ਅਰਬ ਅਮੀਰਾਤ (UAE) ਵਿੱਚ 19 ਸਤੰਬਰ ਤੋਂ ਫ਼ਿਰ ਸ਼ੁਰੂ ਹੋਣ ਜਾ ਰਹੇ ਆਈਪੀਐਲ ਵਿੱਚ...

Case of indecency: Central government imposes permanent ban on Dera Sirsa - Singh Sahib Case of indecency: Central government imposes permanent ban on Dera Sirsa - Singh Sahib
ਪੰਜਾਬ ਨਿਊਜ਼26 mins ago

ਮਾਮਲਾ ਬੇਅਦਬੀ ਦਾ : ਡੇਰਾ ਸਿਰਸਾ ’ਤੇ ਪੱਕੀ ਪਾਬੰਦੀ ਲਾਏ ਕੇਂਦਰ ਸਰਕਾਰ – ਸਿੰਘ ਸਾਹਿਬ

ਸ਼੍ਰੀ ਅਨੰਦਪੁਰ ਸਾਹਿਬ : ਕੇਸਗੜ੍ਹ ਸਾਹਿਬ ਵਿਖੇ ਕੀਤੀ ਬੇਅਦਬੀ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ...

Akali Dal is celebrating Black Friday protest completion one year of agricultural laws Akali Dal is celebrating Black Friday protest completion one year of agricultural laws
ਇੰਡੀਆ ਨਿਊਜ਼39 mins ago

ਅੱਜ ਅਕਾਲੀ ਦਲ ਖੇਤੀਬਾੜੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋਣ ਦੇ ਵਿਰੋਧ ‘ਚ ਮਨਾ ਰਿਹਾ ਹੈ Black Friday

ਜਾਣਕਰੀ ਅਨੁਸਾਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ।...

Newlyweds fleeing looters on first night in Ferozepur Newlyweds fleeing looters on first night in Ferozepur
ਅਪਰਾਧ1 hour ago

ਫ਼ਿਰੋਜ਼ਪੁਰ ’ਚ ਪਹਿਲੀ ਹੀ ਰਾਤ ਸ਼ਗਨ ਤੇ ਸਾਮਾਨ ਲੈ ਕੇ ਫਰਾਰ ਲੁਟੇਰੀ ਨਵ-ਵਿਆਹੁਤਾ

ਫ਼ਿਰੋਜ਼ਪੁਰ : ਪੰਜਾਬ ’ਚ ਇਕ ਹੋਰ ਲੁਟੇਰੀ ਨਵ-ਵਿਆਹੁਤਾ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਤੋਂ ਵਿਆਹੀ ਔਰਤ ਨੇ ਝਾਂਸਾ ਦੇ...

The water level in Sukhna Lake reached 1163 feet, flood gates may have to be opened The water level in Sukhna Lake reached 1163 feet, flood gates may have to be opened
ਇੰਡੀਆ ਨਿਊਜ਼1 hour ago

ਸੁਖਨਾ ਲੇਕ ’ਚ 1163 ਫੁੱਟ ਪਹੁੰਚਿਆ ਜਲ ਪੱਧਰ, ਖੋਲ੍ਹਣੇ ਪੈ ਸਕਦੇ ਹਨ ਫਲੱਡ ਗੇਟ

ਚੰਡੀਗੜ੍ਹ : ਦੇਰ ਰਾਤ ਤਕ ਮੀਂਹ ਤੋਂ ਬਾਅਦ ਸੁਖਨਾ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੇ ਪਹੁੰਚਣ ਤੋਂ ਬਾਅਦ,...

protest Shweta Malik's house followed heart attack to the farmer protest Shweta Malik's house followed heart attack to the farmer
ਖੇਤੀਬਾੜੀ1 hour ago

ਸ਼ਵੇਤ ਮਲਿਕ ਦੇ ਘਰ ਮੂਹਰੇ ਲੱਗਿਆ ਹੋਇਆ ਸੀ ਧਰਨਾ ਉੱਥੇ ਹੀ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ...

The Chief Minister placed the 'No Farmer, No Food' badge and appealed to the Union Government The Chief Minister placed the 'No Farmer, No Food' badge and appealed to the Union Government
ਇੰਡੀਆ ਨਿਊਜ਼2 hours ago

ਮੁੱਖ ਮੰਤਰੀ ਨੇ ਲਾਇਆ ‘ਨੋ ਫਾਰਮਰ, ਨੋ ਫੂਡ’ ਦਾ ਬੈਜ, ਕੇਂਦਰ ਸਰਕਾਰ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ : ਕਾਲੇ ਖੇਤੀ ਕਾਨੂੰਨਾਂ ਦੇ ਅੱਜ ਇਕ ਸਾਲ ਪੂਰਾ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

The flyover under construction in Mumbai collapsed The flyover under construction in Mumbai collapsed
ਇੰਡੀਆ ਨਿਊਜ਼2 hours ago

ਮੁੰਬਈ ‘ਚ ਬਣ ਰਿਹਾ ਫਲਾਈਓਵਰ ਹੋਇਆ ਢਹਿ ਢੇਰੀ

ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਇੱਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਢਹਿ ਗਿਆ ਹੈ। ਦੱਸਿਆ ਜਾ ਰਿਹਾ ਹੈ...

Indian national sentenced to 22 years in prison in US Indian national sentenced to 22 years in prison in US
ਅਪਰਾਧ2 hours ago

ਭਾਰਤੀ ਨਾਗਰਿਕ ਨੂੰ ਅਮਰੀਕਾ ‘ਚ ਹੋਈ 22 ਸਾਲ ਦੀ ਜੇਲ੍ਹ, ਜਾਣੋ ਕਾਰਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਰੀਕਾ ਦੀ ਇਕ ਅਦਾਲਤ ਨੇ ਇਕ ਭਾਰਤੀ ਨਾਗਰਿਕ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ...

During the blockade, 15 grams of heroin and 3,000 narcotic pills were recovered from the bikers During the blockade, 15 grams of heroin and 3,000 narcotic pills were recovered from the bikers
ਅਪਰਾਧ2 hours ago

ਨਾਕੇਬੰਦੀ ਦੌਰਾਨ ਬਾਈਕ ਸਵਾਰਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 3 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

ਬਠਿੰਡਾ : ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 15 ਗਰਾਮ ਹੈਰੋਇਨ ਅਤੇ 3 ਹਜ਼ਾਰ ਨਸ਼ੀਲੀਆਂ...

Trending