ਅਪਰਾਧ

ਲੁੱਟਿਆ ਗਿਆ ਮੋਟਰਸਾਈਕਲ ਵੇਚਣ ਜਾਂਦੇ ਮੁਲਜ਼ਮ ਗ੍ਰਿਫ਼ਤਾਰ

Published

on

ਲੁਧਿਆਣਾ  :  ਲੁੱਟੇ ਗਏ ਮੋਟਰਸਾਈਕਲ ਨੂੰ ਆਟੋ ਵਿਚ ਰੱਖ ਕੇ ਵੇਚਣ ਜਾ ਰਹੇ ਤਿੰਨ ਮੁਲਜ਼ਮਾਂ ਨੂੰ ਕ੍ਰਾਈਮ ਬ੍ਰਾਂਚ 2ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਹਾਂ ਸਿੰਘ ਨਗਰ ਦੇ ਵਾਸੀ ਬਿੰਦਰਜੀਤ ਸਿੰਘ, ਪਿੰਡ ਡਾਬਾ ਦੇ ਰਹਿਣ ਵਾਲੇ ਟੁਨਟੁਨ ਰਾਜਬ ਅਤੇ ਗੁਰਪ੍ਰੀਤ ਨਗਰ ਦੇ ਵਾਸੀ ਅਮਨਦੀਪ ਸਿੰਘ ਉਰਫ ਚਿੰਟੂ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਬਲਵਿੰਦਰ ਸਿੰਘ ਨੇ ਦਸਿਆ ਕੇ ਪੁਲਿਸ ਪਾਰਟੀ ਲੇਬਰ ਚੌਂਕ ਸ਼ਿਮਲਾਪੁਰੀ ਵਿੱਚ ਮੌਜੂਦ ਸੀ। ਇਸੇ ਦੌਰਾਨ ਇਤਲਾਹ ਮਿਲੀ ਕਿ ਮੁਲਜ਼ਮਾਂ ਨੇ ਮੋਟਰਸਾਇਕਲ ਲੁੱਟਿਆ ਹੈ ਅਤੇ ਉਹ ਮੋਟਰਸਾਈਕਲ ਨੂੰ ਥ੍ਰੀ ਵੀਲਰ ਵਿਚ ਰੱਖ ਕੇ ਵੇਚਣ ਲਈ ਜਾ ਰਹੇ ਹਨ।

ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਸ਼ਿਮਲਾਪੁਰੀ ਚੌਕ ਵਿਚ ਨਾਕਾਬੰਦੀ ਕਰ ਕੇ ਆਟੋ ਸਵਾਰ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ । ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਆਟੋ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ।

Facebook Comments

Trending

Copyright © 2020 Ludhiana Live Media - All Rights Reserved.