Connect with us

ਕਰੋਨਾਵਾਇਰਸ

ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਅਪੀਲ, ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸਾਨੂੰ ਸਾਰਿਆਂ ਨੂੰ ਜਲਦ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ

Published

on

According to the District and Sessions Judge, we should all get vaccinated as soon as possible to defeat the corona virus

ਲੁਧਿਆਣਾ :    ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਪੀ. ਐਸ. ਕਾਲੇਕਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ  ਦੀ ਦੇਖ-ਰੇਖ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੋਰੋਨਾ ਵਾਇਰ ਤੋਂ ਬਚਾਅ ਲਈ ਸਪੈਸ਼ਲ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕਰਵਾਇਆ ਗਿਆ । ਇਸ ਕੈਂਪ ਵਿੱਚ ਜਿਲ੍ਹਾ ਕਚਹਿਰੀਆਂ, ਲੁਧਿਆਣਾ ਵਿੱਚ ਤਾਇਨਾਤ ਵੱਖ-ਵੱਖ ਜੱਜ ਸਾਹਿਬਾਨ, ਨਿਆਂਇਕ ਅਦਾਲਤਾਂ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਫਤਰ ਵਿੱਚ ਤਾਇਨਾਤ ਸਮੂਹ ਸਟਾਫ ਮੈਂਬਰਾਂ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਮੁਫਤ ਕਾਨੂੰਨੀ ਸਹਾਇਤਾ ਸਕੀਮ ਦੇ ਪੈਨਲ ‘ਤੇ ਕੰਮ ਕਰ ਰਹੇ ਐਡਵੋਕੇਟਸ, ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਵੱਖ-ਵੱਖ ਪੈਰਾ ਲੀਗਲ ਵਲੰਟੀਅਰਜ਼ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ  ਵੈਕਸੀਨੇਸ਼ਨ ਦੀ  ਪਹਿਲੀ ਅਤੇ ਦੂਜੀ ਖੁਰਾਕ ਦਿੱਤੀ ਗਈ।

ਇਸ ਕੈਂਪ ਵਿੱਚ ਸਿਵਲ ਸਰਜਨ, ਲੁਧਿਆਣਾ ਵੱਲੋਂ ਭੇਜੀ ਗਈ ਟੀਮ ਜਿਸ ਵਿੱਚ ਡਾ. ਸੋਨਲ ਅਰੋੜਾ, ਮੈਡੀਕਲ ਅਫਸਰ, ਸ੍ਰੀ ਗੁਰਇਕਬਾਲ ਸਿੰਘ, ਫਾਰਮੇਸੀ ਅਫਸਰ, ਮੈਡਮ ਰਾਜਨਦੀਪ ਕੌਰ, ਏ.ਐਨ.ਐਮ. ਅਤੇ ਮੈਡਮ ਸੁਰਿੰਦਰ ਕੌਰ, ਆਸ਼ਾ ਵਰਕਰ ਸ਼ਾਮਲ ਸਨ, ਵੱਲੋਂ  ਜੱਜ ਸਾਹਿਬਾਨ, ਸਟਾਫ ਮੈਂਬਰਾਂ, ਪੈਨਲ ਐਡਵੋਕੇਟਸ ਅਤੇ ਪੈਰਾ ਲੀਗਲ ਵਲੰਟੀਅਰਜ਼ ਦਾ ਟੀਕਾਕਰਣ ਕੀਤਾ ਗਿਆ। ਇਸ ਮੌਕੇ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਵੈਕਸੀਨੇਸ਼ਨ ਪੂਰਨ ਤੌਰ ‘ਤੇ ਸੁਰੱਖਿਅਤ ਹੈ ਅਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਬਹੁਤ ਉਪਯੋਗੀ ਹੈ।  ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਅਤੇ ਇਸ ਤੋਂ  ਬਚਾਅ  ਲਈ ਸਾਨੂੰ ਸਭਨਾਂ ਨੂੰ ਛੇਤੀ ਤੋਂ ਛੇਤੀ ਆਪੋ-ਆਪਣੀ ਵੈਕਸੀਨੇਸ਼ਨ ਕਰਵਾ ਲੈਣੀ ਚਾਹੀਦੀ ਹੈ ।

Facebook Comments

Trending