Connect with us

ਅਪਰਾਧ

ਐਕਸੀਡੈਂਟ ਦਾ ਬਹਾਨਾ ਬਣਾ ਕੇ ਡਿੱਗੇ ਵਿਅਕਤੀ ਦੀ ਮਦਦ ਕਰਨਾ ਮੈਨੇਜਰ ਨੂੰ ਪਿਆ ਮਹਿੰਗਾ, ਕੀਤੀ ਲੁੱਟਮਾਰ

Published

on

man Beaten

ਸਨਅਤੀ ਖੇਤਰ ਵਿੱਚ ਸਥਿਤ ਪੈਪਸੀ ਕੰਪਨੀ ਦੇ ਉੱਚ ਅਧਿਕਾਰੀ ਨੂੰ ਇਨਸਾਨੀਅਤ ਦਿਖਾਉਣੀ ਮਹਿੰਗੀ ਪੈ ਗਈ। ਡੀਜੀਐਮ ਨੇ ਸੜਕ ਤੇ ਡਿੱਗੇ ਹੋਏ ਵਿਅਕਤੀ ਦੀ ਮਦਦ ਲਈ ਕਾਰ ਰੋਕੀ ਅਤੇ ਗੱਡੀ ‘ਚੋਂ ਉੱਤਰਦਿਆਂ ਹੀ ਕਿਸੇ ਨੇ ਪਿੱਛਿਓਂ ਹਮਲਾ ਕਰ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਇਸ ਦੌਰਾਨ ਸੜਕ ਤੇ ਬੇਹੋਸ਼ ਪਿਆ ਵਿਅਕਤੀ ਅਤੇ ਉਸ ਦਾ ਸਾਥੀ ਡੀਜੀਐਮ ਦਾ ਪਰਸ ਅਤੇ ਲੈਪਟੌਪ ਖੋਹ ਕੇ ਭੱਜ ਗਏ। ਉਨ੍ਹਾਂ ਮੈਨੇਜਰ ਨਾਲ ਕਾਫੀ ਕੁੱਟ ਮਾਰ ਵੀ ਕੀਤੀ, ਜਿਸ ਕਾਰਨ ਉਸ ਦੇ ਸੱਟਾਂ ਵੀ ਵੱਜੀਆਂ।

 

man Beaten

ਘਟਨਾ ਪੈਪਸੀ ਚ ਡੀਜੀਐਮ ਦੇ ਅਹੁਦੇ ਤੇ ਕੰਮ ਕਰਦੇ ਵਿਜੈ ਬਲੀਆਨ, ਵਾਸੀ ਪਾਨੀਪਤ ਨਾਲ ਉਸ ਸਮੇਂ ਵਾਪਰੀ ਜਦੋਂ ਉਹ ਪਠਾਨਕੋਟ ਚ ਮੌਜੂਦ ਕੰਪਨੀ ਚੋਂ ਕੰਮ ਕਰ ਵੀਰਵਾਰ ਨੂੰ ਦੇਰ ਰਾਤ ਆਪਣੇ ਕੁਆਟਰ ਜਾ ਰਿਹਾ ਸੀ। ਕੰਪਨੀ ਤੋਂ ਕਰੀਬ 400 ਮੀਟਰ ਦੂਰ ਉਸ ਨੇ ਇੱਕ ਸਕੂਟੀ ਅਤੇ ਵਿਅਕਤੀ ਨੂੰ ਡਿੱਗਿਆ ਵੇਖਿਆ। ਉਸ ਦੇ ਸਾਥੀ ਨੇ ਮਦਦ ਲਈ ਉਸ ਨੂੰ ਗੱਡੀ ਰੋਕਣ ਨੂੰ ਕਿਹਾ ਅਤੇ ਵਿਜੈ ਤੋਂ ਪਾਣੀ ਦੀ ਮੰਗ ਕੀਤੀ।

ਮੈਨੇਜਰ ਜਿਵੇਂ ਹੀ ਕਾਰ ਤੋਂ ਉਤਰ ਪਾਣੀ ਦੀ ਬੋਲਤ ਕੱਢ ਮਦਦ ਲਈ ਅੱਗੇ ਵਧੀਆ ਤਾਂ ਕਿਸੇ ਨੇ ਉਸ ਦੇ ਸਿਰ ਤੇ ਵਾਰ ਕਰ ਦਿੱਤਾ। ਉਹ ਬੇਹੋਸ਼ ਹੋ ਗਿਆ ਤੇ ਹਮਲਾਵਰ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਘਟਨਾ ਚ ਡੀਜੀਐਮ ਦੀ ਲੱਤ ਅਤੇ ਚੂਲਾ ਟੁੱਟ ਗਿਆ। ਉਸ ਦੇ ਸਿਰ ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਵਿਜੈ ਬਲੀਆਨ ਨੇ ਕਿਸੇ ਤਰ੍ਹਾਂ ਆਪਣੇ ਸਾਥੀ ਨੂੰ ਫੋਨ ਕਰ ਸਾਰੀ ਘਟਨਾ ਦੱਸੀ। ਜਿਸ ਤੋਂ ਬਾਅਦ ਉਸ ਨੂੰ ਕੋਟਲੀ ਦੇ ਨਿਜੀ ਹਸਪਤਾਲ ਚ ਭਰਤੀ ਕੀਤਾ ਗਿਆ।

ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਉਨ੍ਹਾਂ ਨੇ ਬਲੀਆਨ ਦੇ ਬਿਆਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵੇਂ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Facebook Comments

Trending