ਪੰਜਾਬੀ

ਗ੍ਰਾਮ ਪੰਚਾਇਤ ਬੁਰਜ ਹਕੀਮਾਂ ‘ਚ ਕਰੀਬ 34 ਏਕੜ ਸ਼ਾਮਲਾਤ ਜ਼ਮੀਨ ਦਾ ਕਬਜ਼ਾ ਸਵੈ-ਇੱਛਾ ਨਾਲ ਛੱਡਿਆ

Published

on

ਰਾਏਕੋਟ/ਲੁਧਿਆਣਾ :  ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਉਣ ਦੇ ਮੰਤਵ ਨਾਲ ਵਿੱਢੀ ਗਈ ਮੁਹਿੰਮ ਤਹਿਤ ਅੱਜ ਬਲਾਕ ਰਾਏਕੋਟ ਅਧੀਨ ਗ੍ਰਾਮ ਪੰਚਾਇਤ ਬੁਰਜ ਹਕੀਮਾਂ ਵਿੱਚ 34 ਏਕੜ 5 ਕਨਾਲ 8 ਮਰਲੇ ਜ਼ਮੀਨ ਦਾ ਕਬਜ਼ਾ ਪਿੰਡ ਵਾਸੀਆਂ ਵੱਲੋਂ ਸਵੈ-ਇੱਛਾ ਨਾਲ ਛੱਡਿਆ ਗਿਆ ਹੈ।

ਇਸ ਸਬੰਧੀ ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ) ਸ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਹਲਕਾ ਰਾਏਕੋਟ ਵਿਧਾਇਕ ਸ. ਹਾਕਮ ਸਿੰਘ ਠੇਕੇਦਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਚਾਇਤਾਂ ਦੀ ਸ਼ਾਮਲਾਤ ਜ਼ਮੀਨ ਛੁਡਵਾਉਣ ਲਈ ਸ਼ੁਰੂ ਅਭਿਆਨ ਤਹਿਤ ਗ੍ਰਾਮ ਪੰਚਾਇਤ ਬੁਰਜ ਹਕੀਮਾਂ ਵਿੱਚ 34 ਏਕੜ 5 ਕਨਾਲ 8 ਮਰਲੇ ਜ਼ਮੀਨ ਦਾ ਕਬਜ਼ਾ ਪਿੰਡ ਵਾਸੀਆਂ ਵੱਲੋਂ ਸਵੈ-ਇੱਛਾ ਨਾਲ ਛੱਡਿਆ ਗਿਆ ਹੈ।

ਗ੍ਰਾਮ ਪੰਚਾਇਤ ਬੁਰਜ ਹਕੀਮਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਭਾਈਚਾਰਕ ਤੌਰ ‘ਤੇ 07 ਲੁੱਖ ਰੁਪਏ ਵਿੱਚ ਕਬਜ਼ਾ ਮੁਕਤ ਜ਼ਮੀਨ ਦੀ ਬੋਲੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਬੋਲੀ ਮੌਕੇ ਵਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਕੁੱਲ 34 ਏਕੜ 5 ਕਨਾਲ 8 ਮਰਲੇ ਰਕਬਾ ਸਾਲ 2022-23 ਦੇ ਇਕ ਫਸਲੀ ਸਾਲ ਲਈ ਠੇਕੇ ਉਤੇ ਦਿੱਤਾ ਗਿਆ ਹੈ।

ਇਸ ਮੌਕੇ ਉਨ੍ਹਾਂ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਬੁਰਜ ਹਕੀਮਾਂ ਦਾ ਇਸ ਸ਼ਲਾਘਾਯੋਗ ਕਦਮ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਪੰਚਾਇਤ ਸਕੱਤਰ ਸੁਰਿੰਦਰਜੀਤ ਸਿੰਘ, ਪਟਵਾਰੀ ਸ. ਕੁਲਦੀਪ ਸਿੰਘ, ਸਰਪੰਚ ਬੀਬੀ ਪਰਮਜੀਤ ਕੌਰ, ਸਮੂਹ ਪੰਚ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.