ਪੰਜਾਬੀ

‘ਆਪ’ ਨੇ ਲੁਧਿਆਣਾ ਪੱਛਮੀ ਅਤੇ ਗਿੱਲ ਹਲਕੇ ਦੇ ਸਟਰਾਂਗ ਰੂਮ ਬਾਹਰ ਲਗਾਏ ਤੰਬੂ

Published

on

ਲੁਧਿਆਣਾ : ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਈਵੀਐਮ ਦੀ ਸੁਰੱਖਿਆ ਲਈ ਚੋਣ ਕਮਿਸ਼ਨ ਦੇ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧਾਂ ‘ਤੇ ਭਰੋਸਾ ਨਹੀਂ ਹੈ। ‘ਆਪ’ ਦੇ ਹਲਕਾ ਪੱਛਮੀ ਅਤੇ ਗਿੱਲ ਦੇ ਉਮੀਦਵਾਰਾਂ ਨੇ ਸਟਰਾਂਗ ਰੂਮ ਦੇ ਬਾਹਰ ਡੇਰੇ ਲਾਏ ਹੋਏ ਹਨ। ਉਨ੍ਹਾਂ ਨੇ ਆਪਣੇ ਸਮਰਥਕਾਂ ਦੀ ਜ਼ਿੰਮੇਵਾਰੀ ਲਗਾਈ ਹੈ ਕਿ ਉਹ ਟੈਂਟ ਲਗਾ ਕੇ 24 ਘੰਟੇ ਨਿਗਰਾਨੀ ਰੱਖਣ।

ਜ਼ਿਲ੍ਹੇ ਵਿੱਚ 14 ਥਾਵਾਂ ‘ਤੇ ਸਟ੍ਰਾਂਗ ਰੂਮ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰੀ ਸੁਰੱਖਿਆ ਬਲਾਂ ਦੀ ਹੈ। ਪੰਜਾਬ ਪੁਲਿਸ ਦੀਆਂ ਟੀਮਾਂ ਹਰੇਕ ਕੈਂਪਸ ਦੇ ਮੁੱਖ ਗੇਟ ‘ਤੇ ਤਾਇਨਾਤ ਹਨ। ਇਸ ਦੇ ਬਾਵਜੂਦ ਹਲਕਾ ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਜਿਮਨੇਜ਼ੀਅਮ ਹਾਲ ਦੇ ਬਾਹਰ ਟੈਂਟ ਲਗਾ ਦਿੱਤਾ ਹੈ।

ਇਸ ਦੇ ਨਾਲ ਹੀ ਹਲਕਾ ਗਿੱਲ ਵਿਚ ਵੀ ਆਪ ਦੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਨੇ ਸਰਕਾਰੀ ਪੌਲੀਟੈਕਨਿਕ ਕਾਲਜ ਰਿਸ਼ੀ ਨਗਰ ਵਿਖੇ ਸਟਰਾਂਗ ਰੂਮ ਦੇ ਬਾਹਰ ਟੈਂਟ ਲਗਾ ਦਿੱਤਾ ਹੈ। ਇੱਥੇ ਸਮਰਥਕ ਚਾਰ ਸ਼ਿਫਟਾਂ ਵਿੱਚ ਡਿਊਟੀ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵੀ ‘ਆਪ’ ਦੇ ਉਮੀਦਵਾਰਾਂ ਨੇ ਸਟਰਾਂਗ ਰੂਮ ਦੇ ਬਾਹਰ ਟੈਂਟ ਲਾ ਦਿੱਤੇ ਸਨ।

ਪ੍ਰਸ਼ਾਸਨਿਕ ਅਧਿਕਾਰੀ ਅਤੇ ਕੇਂਦਰੀ ਸੁਰੱਖਿਆ ਬਲ ਵੀ ਸਟਰਾਂਗ ਰੂਮ ਦੇ ਅੰਦਰ ਨਹੀਂ ਜਾ ਸਕਦੇ। ਉਮੀਦਵਾਰ ਜਾਂ ਉਨ੍ਹਾਂ ਦੇ ਨੁਮਾਇੰਦੇ ਸਿਰਫ ਸਟ੍ਰਾਂਗ ਰੂਮ ਦੇ ਬਾਹਰੋਂ ਸੀਲ ਦੀ ਜਾਂਚ ਹੀ ਕਰ ਸਕਦੇ ਹਨ। ਸਟਰਾਂਗ ਰੂਮ ਦੇ ਦਰਵਾਜ਼ੇ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਅਹਾਤੇ ਵਿੱਚ ਜਾਣ ਵਾਲਿਆਂ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਇਥੋਂ ਤਕ ਕਿ ਸੈਂਟਰਲ ਆਬਜ਼ਰਵਰ ਜਾਂ ਰਿਟਰਨਿੰਗ ਅਫਸਰ, ਜਦੋਂ ਉਹ ਇਮਾਰਤ ਵਿਚ ਆਉਂਦੇ ਹਨ, ਤਾਂ ਉਨ੍ਹਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.