Connect with us

ਪੰਜਾਬ ਨਿਊਜ਼

ਆਪ’ ਸਰਕਾਰ ਦਾ ਵੱਡਾ ਫ਼ੈਸਲਾ, 100 ਕਰੋੜ ਤੋਂ ਵੱਧ ਦੇ ਅੱਧ ਵਿਚਾਲੇ ਲਟਕੇ ਪ੍ਰਾਜੈਕਟਾਂ ਦਾ ਹੋਵੇਗਾ ਆਡਿ

Published

on

AAP govt's major decision will be to audit more than half of pending projects worth over Rs 100 crore
ਲੁਧਿਆਣਾ :  ਪੰਜਾਬ ’ਚ ਕਾਂਗਰਸ ਸਰਕਾਰ ਦੇ ਸਮੇਂ ਤੋਂ ਅੱਧ ਵਿਚਾਲੇ ਲਟਕੇ 100 ਕਰੋੜ ਤੋਂ ਉੱਪਰ ਦੇ ਪ੍ਰਾਜੈਕਟਾਂ ਦਾ ਆਡਿਟ ਕੀਤਾ ਜਾਵੇਗਾ। ਇਹ ਫ਼ੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆ ਹੈ, ਜਿਸ ਦੇ ਤਹਿਤ ਸਾਰੇ ਵਿਭਾਗਾਂ ਤੋਂ 2017 ਤੋਂ 2022 ਦੇ ਪੀਰੀਅਡ ਦੌਰਾਨ ਪੈਂਡਿੰਗ ਚੱਲ ਰਹੇ ਪ੍ਰਾਜੈਕਟਾਂ ਦੀ ਡਿਟੇਲ ਮੰਗੀ ਗਈ ਹੈ।
ਇਸ ਰਿਪੋਰਟ ਦੇ ਆਧਾਰ ’ਤੇ ਪਿ੍ਰੰਸੀਪਲ ਅਕਾਊਂਟੈਂਟ ਜਨਰਲ ਦੇ ਜ਼ਰੀਏ ਆਡਿਟ ਕਰਵਾਇਆ ਜਾਵੇਗਾ, ਜਿਸ ਨੂੰ ਕੇਗ ਦੀ ਫਾਈਨੈਂਸ਼ੀਅਲ ਆਡਿਟ ਰਿਪੋਰਟ ’ਚ ਸ਼ਾਮਲ ਕੀਤਾ ਜਾਵੇਗਾ। ਪ੍ਰਾਜੈਕਟ ’ਚ ਅੰਦਾਜ਼ਨ ਲਾਗਤ , ਪਿਛਲੇ 5 ਸਾਲਾਂ ’ਚ ਰਿਲੀਜ਼ ਹੋਇਆ ਫੰਡ , 31 ਮਾਰਚ ਤੱਕ ਖ਼ਰਚ ਹੋਈ ਰਕਮ , ਪ੍ਰਾਜੈਕਟ ਨੂੰ ਪੂਰਾ ਕਰਨ ਲਈ ਫੰਡ ਦੀ ਰਿਪੋਰਟ ਮੰਗੀ ਗਈ ਹੈ।
ਸਰਕਾਰ ਅਤੇ ਆਡਿਟ ਮਹਿਕਮੇ ਵਿਭਾਗ ਵੱਲੋਂ ਪ੍ਰਾਜੈਕਟ ਦੇ ਪੂਰਾ ਹੋਣ ਦੀ ਡੈੱਡਲਾਈਨ ਦੇ ਨਾਲ ਦੇਰੀ ਦੀ ਵਜ੍ਹਾ ਵੀ ਪੁੱਛੀ ਗਈ ਹੈ, ਜਿਸ ਦੇ ਚਲਦਿਆਂ ਲਾਗਤ ’ਚ ਵਾਧਾ ਹੋਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਫਿਕਸ ਕੀਤੀ ਜਾ ਸਕਦੀ ਹੈ।

Facebook Comments

Trending