Connect with us

ਪੰਜਾਬ ਨਿਊਜ਼

ਵੱਡੀ ਰਾਹਤ ਦੇਣ ਦੀ ਤਿਆਰੀ ‘ਚ ‘ਆਪ’ ਸਰਕਾਰ, NOC ਪਾਲਿਸੀ ‘ਚ ਕਰਨ ਜਾ ਰਹੀ ਵੱਡਾ ਬਦਲਾਅ

Published

on

AAP government is going to make a big change in the NOC policy in preparation for giving big relief

ਲੁਧਿਆਣਾ : ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਇਸ ਤਹਿਤ 2018 ਵਿਚ ਜਾਰੀ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਤੇ ਪਲਾਟਾਂ ਦੀ ਐੱਨਓਸੀ ਜਾਰੀ ਕਰਨ ਸਬੰਧੀ ਪਾਲਿਸੀ ਵਿਚ ਬਦਲਾਅ ਕੀਤਾ ਜਾ ਸਕਦਾ ਹੈ।

ਨਾਜਾਇਜ਼ ਕਾਲੋਨੀਆਂ ਵਿਚ ਪਲਾਟ ਆਦਿ ਲੈਣ ਵਾਲਿਆਂ ਨੂੰ ਰਜਿਸਟਰੀ ਤੇ ਹੋਰ ਕੰਮਾਂ ਲਈ ਪੰਜਾਬ ਸਰਕਾਰ ਨੇ ਐੱਨਓਸੀ ਨੂੰ ਜ਼ਰੂਰੀ ਕੀਤਾ ਹੋਇਆ ਹੈ ਜਿਸ ਕਾਰਨ ਲੋਕਾਂ ‘ਤੇ ਕਾਫੀ ਆਰਥਿਕ ਬੋਝ ਪੈ ਰਿਹਾ ਹੈ।ਲੋਕਾਂ ਨੂੰ 10 ਮਰਲੇ ਦੇ ਪਲਾਟ ਲਈ 1 ਲੱਖ ਤੋਂ ਕਿਤੇ ਜ਼ਿਆਦਾ ਫੀਸ ਐੱਨਓਸੀ ਲਈ ਦੇਣੀ ਪੈਂਦੀ ਹੈ ਤੇ ਹਰ ਸਾਲ ਇਸ ਫੀਸ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ।

ਪੰਜਾਬ ਸਰਕਾਰ ਨੇ ਹੁਣ ਸਾਰੇ ਨਿਗਮਾਂ ਤੋਂ 2018 ਦੀ ਪਾਲਿਸੀ ਤਹਿਤ ਜਾਰੀ ਹੋਏ ਐੱਨਓਸੀ ਦਾ ਡਾਟਾ ਤਲਬ ਕੀਤਾ ਹੈ ਤੇ ਇਸ ਮਾਮਲੇ ਵਿਚ ਅੱਜ ਚੰਡੀਗੜ੍ਹ ਵਿਚ ਇਕ ਉੱਚ ਪੱਧਰੀ ਬੈਠਕ ਹੋਣ ਜਾ ਰਹੀ ਹੈ ਜਿਸ ਵਿਚ ਲੋਕਲ ਬਾਡੀਜ਼ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਸੈਕ੍ਰੇਟਰੀ ਤੋਂ ਇਲਾਵਾ ਸਾਰੇ ਨਿਗਮਾਂ ਦੇ ਕਮਿਸ਼ਨਰ ਤੇ ਹੋਰ ਅਧਿਕਾਰੀ ਮੌਜੂਦ ਰਹਿਣਗੇ।

Facebook Comments

Trending