ਪੰਜਾਬੀ

ਆਂਚਲ ਜਿੰਦਲ ਨੇ ਜ਼ਿਲੇ੍ ‘ਚੋਂ ਪਹਿਲਾ, ਸਹਿਜਪ੍ਰੀਤ ਕੌਰ ਨੇ ਦੂਸਰਾ ਅਤੇ ਗੁਰਲੀਨ ਕੌਰ ਨੇ ਤੀਸਰਾ ਸਥਾਨ ਕੀਤਾ ਪ੍ਰਾਪਤ

Published

on

ਲੁਧਿਆਣ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਬਾਰ੍ਹਵੀਂ ਦੇ ਨਤੀਜੇ ਵਾਂਗ ਹੀ ਲੜਕਿਆਂ ਤੋਂ ਲੜਕੀਆਂ ਮੋਹਰੀ ਰਹੀਆਂ। ਬੋਰਡ ਵਲੋਂ ਜਾਰੀ ਨਤੀਜੇ ਵਿਚ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਦੀ ਆਂਚਲ ਜਿੰਦਲ ਨੇ 650 ਵਿਚੋਂ 642 (98.77 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ‘ਚੋਂ ਚੌਥਾ ਅਤੇ ਜ਼ਿਲ੍ਹਾ ਲੁਧਿਆਣਾ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।

ਮੂਨ ਲਾਈਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਕ ਮਾਛੀਵਾੜਾ ਦੀ ਸਹਿਜਪ੍ਰੀਤ ਕੌਰ ਨੇ 642 (98.77 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਸੱਤਵਾਂ ਅਤੇ ਜ਼ਿਲ੍ਹਾ ਲੁਧਿਆਣਾ ਵਿਚੋਂ ਦੂਸਰਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਗੁਰਲੀਨ ਕੌਰ ਨੇ 641 (98.62 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਗਿਆਰ੍ਹਵਾਂ ਅਤੇ ਜ਼ਿਲ੍ਹਾ ਲੁਧਿਆਣਾ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ।

ਆਰ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਸਬਰੀਨ ਪ੍ਰਵੀਨ ਨੇ 641 (98.62 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ‘ਚੋਂ 13ਵਾਂ ਅਤੇ ਜ਼ਿਲ੍ਹਾ ਲੁਧਿਆਣਾ ਵਿਚੋਂ ਚੌਥਾ, ਮਾਤਾ ਮੋਹਣਦਾਈ ਓਸਵਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਅਨੁਜ ਸਿੰਗਲਾ ਨੇ 640 (98.46 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ 15ਵਾਂ ਅਤੇ ਜ਼ਿਲ੍ਹਾ ਲੁਧਿਆਣਾ ‘ਚੋਂ ਪੰਜਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਸਨੇਹਾ ਯਾਦਵ ਨੇ 640 (98.46 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ 17ਵਾਂ ਅਤੇ ਜ਼ਿਲ੍ਹਾ ਲੁਧਿਆਣਾ ‘ਚੋਂ 6ਵਾਂ ਸਥਾਨ ਹਾਸਲ ਕੀਤਾ।

ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਸਨੇਹਾ ਵਰਮਾ ਨੇ 640 (98.46 ਫ਼ੀਸਦੀ) ਅੰਕ ਪ੍ਰਾਪਤ ਕਰ ਪੰਜਾਬ ਵਿਚੋਂ 18ਵਾਂ ਅਤੇ ਲੁਧਿਆਣਾ ‘ਚੋਂ 7ਵਾਂ, ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਦੀ ਸਮੀਧਿ ਸ਼ਰਮਾ ਨੇ 639 (98.31 ਫ਼ੀਸਦੀ) ਅੰਕ ਪ੍ਰਾਪਤ ਕਰ ਪੰਜਾਬ ਵਿਚੋਂ 24ਵਾਂ, ਲੁਧਿਆਣਾ ‘ਚੋਂ 8ਵਾਂ ਸਥਾਨ ਹਾਸਲ ਕੀਤਾ।

ਤੇਜਾ ਸਿੰਘ ਸੁਤੰਤਰ ਦੀ ਪਰਨੀਤ ਕੌਰ ਨੇ 638 (98.15 ਫ਼ੀਸਦੀ) ਅੰਕ ਪ੍ਰਾਪਤ ਕਰ ਪੰਜਾਬ ਵਿਚੋਂ 32ਵਾਂ ਅਤੇ ਲੁਧਿਆਣਾ ‘ਚੋਂ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਖ਼ੁਸ਼ੀ ਕੁਮਾਰੀ ਨੇ 638 (98.15 ਫ਼ੀਸਦੀ) ਅੰਕ ਪ੍ਰਾਪਤ ਕਰ ਪੰਜਾਬ ਵਿਚੋਂ 34ਵਾਂ ਅਤੇ ਲੁਧਿਆਣਾ ਚੋ 10ਵਾਂ ਸਥਾਨ ਪ੍ਰਾਪਤ ਕੀਤਾ ਹੈ।

Facebook Comments

Trending

Copyright © 2020 Ludhiana Live Media - All Rights Reserved.