ਪੰਜਾਬੀ
ਆਮਿਰ ਖ਼ਾਨ ਦੀ ਧੀ ਨੇ ਸਮੁੰਦਰ ਕੰਢੇ ਮੰਗੇਤਰ ਨਾਲ ਬਿਤਾਏ ਖੂਬਸੂਰਤ ਪਲ, ਨੂਪੁਰ ਨਾਲ ਰੋਮਾਂਸ ਕਰਦੀ ਆਈ ਨਜ਼ਰ
Published
3 years agoon

ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਧੀ ਆਇਰਾ ਖ਼ਾਨ ਬੀ-ਟਾਊਨ ਦੇ ਸਭ ਸਟਾਰ ਕਿਡਸ ’ਚੋਂ ਇਕ ਹੈ। ਇਰਾ ਖ਼ਾਨ ਨੇ ਭਾਵੇਂ ਬਾਲੀਵੁੱਡ ’ਚ ਕਦਮ ਨਾ ਰੱਖਿਆ ਹੋਵੇ ਪਰ ਫਿਰ ਵੀ ਉਹ ਹਰ ਜਗ੍ਹਾ ਸੁਰਖੀਆਂ ’ਚ ਰਹਿੰਦੀ ਹੈ। ਇਰਾ ਕਦੇ ਆਪਣੀਆਂ ਤਸਵੀਰਾਂ ਅਤੇ ਕਦੇ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ’ਚ ਆਉਂਦੀ ਹੈ।ਆਇਰਾ ਇਨ੍ਹੀਂ ਦਿਨੀਂ ਫਿਟਨੈੱਸ ਟਰੇਨਰ ਨੂਪੁਰ ਸ਼ਿਖਾਰੇ ਨੂੰ ਡੇਟ ਕਰ ਰਹੀ ਹੈ। ਅਕਸਰ ਉਹ ਨੂਪੁਰ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਦੋ ਸਾਲ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੇ ਨੇ ਬੀਤੇ ਦਿਨੀਂ ਮੰਗਣੀ ਕਰ ਲਈ। ਨੂਪੁਰ ਨੇ ਸਭ ਦੇ ਸਾਹਮਣੇ ਉਸ ਨੂੰ ਪ੍ਰਪੋਜ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਮਿਰ ਦੀ ਧੀ ਨੂੰ ਅੰਗੂਠੀ ਪਹਿਨਾਈ। ਹਾਲ ਹੀ ’ਚ ਫ਼ਿਰ ਤੋਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਇਰਾ ਆਪਣੇ ਮੰਗੇਤਰ ਨੂਪੁਰ ਨਾਲ ਪਹਿਲੀ ਡੇਟ ’ਤੇ ਗਈ ਸੀ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾ ’ਤੇ ਸਾਂਝੀਆਂ ਕੀਤੀਆਂ ਸਨ।
ਤਸਵੀਰਾਂ ’ਚ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਕ ਤਸਵੀਰ ’ਚ ਇਰਾ ਨੂਪੁਰ ਦੀ ਗਲ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਇਰਾ ਅਤੇ ਨੂਪੁਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਇਸ ਤੋਂ ਪਹਿਲਾਂ ਇਰਾ ਨੇ ਆਪਣੀ ਮੰਗਣੀ ਦਾ ਵੀਡੀਓ ਸਾਂਝੀ ਕੀਤਾ ਸੀ। ਇਹ ਵੀਡੀਓ ਇਕ ਸਮਾਗਮ ਦੌਰਾਨ ਦੀ ਹੈ। ਈਵੈਂਟ ਸ਼ੁਰੂ ਹੋਣ ਤੋਂ ਪਹਿਲਾਂ ਨੂਪੁਰ ਨੇ ਆਇਰਾ ਨੂੰ ਪ੍ਰਪੋਜ਼ ਕੀਤਾ। ਜਿਸ ਤੋਂ ਬਾਅਦ ਉਸ ਨੇ ਇਰਾ ਨੂੰ ਰਿੰਗ ਪਹਿਨਾਈ ਅਤੇ ਆਇਰਾ ਨੂਪੁਰ ਨੂੰ ਕਿੱਸ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖ਼ਾਨ ਅਤੇ ਰੀਨਾ ਦੱਤਾ ਦੀ ਧੀ ਇਰਾ ਨੇ ਬਤੌਰ ਨਿਰਦੇਸ਼ਕ ਥਿਏਟਰ ’ਚ ਡੈਬਿਊ ਕੀਤਾ ਹੈ, ਹਾਲਾਂਕਿ ਇਰਾ ਦੀ ਬਾਲੀਵੁੱਡ ’ਚ ਐਂਟਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ।
You may like
-
ਲੁਧਿਆਣਾ ‘ਚ ਦਿਨ-ਦਿਹਾੜੇ ਲੁੱਟ-ਖੋਹ, ਐਕਟਿਵਾ ਸਵਾਰ ਮਾਂ-ਧੀ ਗੰਭੀਰ ਜ਼ਖਮੀ
-
ਪੰਜਾਬ ‘ਚ ਚੱਲਦੀ ਬੱਸ ‘ਚੋਂ ਡਿੱਗੀ ਮਾਂ-ਧੀ, ਬਣੀਆ ਦਹਿਸ਼ਤ ਦਾ ਮਾਹੌਲ
-
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਮਾਂ-ਧੀ ਸਣੇ 3 ਕਾਬੂ
-
ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਾਂ-ਧੀ ਨੇ ਵਿਦੇਸ਼ ਤੋਂ ਘਰ ਪਰਤ ਕੇ ਅਸਲੀਅਤ ਦਾ ਕੀਤਾ ਖੁਲਾਸਾ
-
IAS ਜੋੜੇ ਦੀ 27 ਸਾਲਾ ਧੀ ਨੇ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
-
ਪੰਜਾਬ ਦੀ ਧੀ ਨੇ ਨਾਂ ਕੀਤਾ ਰੌਸ਼ਨ, ਇੰਗਲੈਂਡ ‘ਚ ਇਹ ਮੁਕਾਮ ਕੀਤਾ ਹਾਸਲ