Connect with us

ਪੰਜਾਬੀ

ਆਮਦਨ ਕਰ ਵਿਭਾਗ ਨੇ ਪਿੰਡ ਨੱਥੋਵਾਲ ਦੇ ਵਿਕਾਸ ਕਾਰਜਾਂ ਦਾ ਬੀੜਾ ਚੁੱਕਿਆ – ਸ਼ਹੀਦੀ ਸਮਾਰਕ, ਕਮਿਊਨਿਟੀ ਸੈਂਟਰ, ਖੇਡ ਸਟੇਡੀਅਮ ਅਤੇ ਬੁੱਤਾਂ ਦਾ ਨੀਂਹ ਪੱਥਰ ਰੱਖਿਆ

Published

on

Income Tax Department takes responsibility of development of village Nathowal

ਲੁਧਿਆਣਾ – ਆਮਦਨ ਕਰ ਵਿਭਾਗ, ਲੁਧਿਆਣਾ ਵੱਲੋਂ ਆਪਣੀ ਇਨਕਮ ਟੈਕਸ ਸੋਸ਼ਲ ਰਿਸਪਾਂਸੀਬਿਲਟੀ ਗਤੀਵਿਧੀ ਅਧੀਨ ਸ਼ਹੀਦਾਂ ਦੇ ਪਿੰਡ ਨੱਥੋਵਾਲ ਦਾ ਸਰਬਪੱਖੀ ਵਿਕਾਸ ਕਰਾਉਣ ਦਾ ਬੀੜਾ ਚੁੱਕਿਆ ਗਿਆ ਹੈ। ਇਸ ਕਵਾਇਦ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਅੱਜ ਵਿਭਾਗ ਦੇ ਮੁੱਖ ਆਮਦਨ ਕਰ ਕਮਿਸ਼ਨਰ ਸ੍ਰੀ ਬੀ. ਕੇ. ਝਾਅ ਵੱਲੋਂ ਰੱਖੇ ਗਏ। ਇਨਾਂ ਵਿਕਾਸ ਕਾਰਜਾਂ ਨੂੰ ਕੰਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਵੱਲੋਂ ਨੇਪਰੇ ਚੜਾਇਆ ਜਾਵੇਗਾ।

Income Tax Department takes responsibility of development of village Nathowal

ਇਸ ਸੰਬੰਧੀ ਪਿੰਡ ਨੱਥੋਵਾਲ ਵਿਖੇ ਰੱਖੇ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਸ੍ਰੀ ਝਾਅ ਨੇ ਕਿਹਾ ਕਿ ਉਨਾਂ ਦੇ ਵਿਭਾਗ ਨੂੰ ਮਾਣ ਹੈ ਕਿ ਉਨਾਂ ਨੂੰ ਉਸ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲਿਆ ਹੈ, ਜਿਸ ਪਿੰਡ ਨੇ ਡੇਢ ਦਰਜਨ ਤੋਂ ਵਧੇਰੇ ਸ਼ਹੀਦ ਦੇਸ਼ ਨੂੰ ਦਿੱਤੇ ਹਨ। ਉਨਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਸ਼ਹੀਦਾਂ ਦੀ ਸ਼ਹੀਦੀ ਦਾ ਮੁੱਲ ਕਦੇ ਵੀ ਨਹੀਂ ਮੋੜਿਆ ਜਾ ਸਕਦਾ ਪਰ ਉਨਾਂ ਦੀ ਸ਼ਹੀਦੀ ਨੂੰ ਹਮੇਸ਼ਾਂ ਲਈ ਸਥਾਈ ਜ਼ਰੂਰ ਬਣਾਇਆ ਜਾ ਸਕਦਾ ਹੈ। ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਇਹ ਸ਼ਹੀਦੀਆਂ ਪ੍ਰੇਰਨਾ ਬਣ ਸਕਣ।

ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪਿੰਡ ਨੱਥੋਵਾਲ ਵਿਖੇ ਸ਼ਹੀਦੀ ਸਮਾਰਕ, ਕਮਿਊਨਿਟੀ ਹਾਲ ਅਤੇ ਅਤਿ-ਆਧੁਨਿਕ ਖੇਡ ਮੈਦਾਨ ਤਿਆਰ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕਾਰਗਿਲ ਯੁੱਧ ਦੇ ਨਾਇਕ ਸ਼ਹੀਦ ਸੁਰਜੀਤ ਸਿੰਘ ਦਾ ਬੁੱਤ ਵੀ ਸਥਾਪਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਨਾਂ ਕੰਮਾਂ ਨੂੰ ਨੇਪਰੇ ਚੜਾਉਣ ਲਈ ਵਿਭਾਗ ਵੱਲੋਂ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਪ੍ਰਬੰਧਕ ਸ੍ਰ. ਪ੍ਰਿਤਪਾਲ ਸਿੰਘ, ਕਰਨਲ ਪੁਰੀ, ਕਰਨਲ ਕੁਲਦੀਪ ਸਿੰਘ, ਸੀ. ਆਈ. ਆਈ. ਵੱਲੋਂ ਸ੍ਰੀ ਨੀਰਜ ਸਤੀਜਾ, ਜ਼ਿਲਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਸਾਬਕਾ ਫੌਜੀ ਸ੍ਰ. ਸੇਵਕ ਸਿੰਘ ਨੇ ਵੀ ਸੰਬੋਧਨ ਕੀਤਾ।

Income Tax Department takes responsibility of development of village Nathowal

ਸਮਾਗਮ ਦੌਰਾਨ ਆਮਦਨ ਕਰ ਵਿਭਾਗ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ, ਵੀਰ ਨਾਰੀਆਂ ਅਤੇ ਫੌਜ ਦੇ ਮੈਡਲ ਜੇਤੂਆਂ ਦਾ ਵੀ ਸਨਮਾਨ ਕੀਤਾ ਗਿਆ। ਸਮੂਹ ਗਰਾਮ ਪੰਚਾਇਤ ਵੱਲੋਂ ਪਹੁੰਚੀਆਂ ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਆਮਦਨ ਕਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸ੍ਰੀ ਪ੍ਰਨੀਤ ਸਿੰਘ ਸਚਦੇਵ, ਸ੍ਰੀ ਅਲੋਕ ਕੁਮਾਰ, ਸ੍ਰੀ ਰੋਹਿਤ ਮਹਿਰਾ, ਸ੍ਰੀ ਮਾਨਵ ਬਾਂਸਲ, ਸ੍ਰੀ ਜਤਿਨ ਅਭੀ, ਸ੍ਰੀ ਦਾਨਿਸ਼ ਅਗਸਟਮ, ਸ੍ਰੀ ਤਰੁਣ ਸ਼ਾਰਦਾ, ਸ੍ਰੀਮਤੀ ਗਗਨ ਕੁੰਦਰਾ, ਸ੍ਰੀ ਲੋਵਿਸ਼ ਸ਼ੈਲੀ ਤੋਂ ਇਲਾਵਾ ਸ੍ਰੀ ਅਰੁਣ ਗੁਪਤਾ, ਸ੍ਰੀ ਬੀ.ਆਰ. ਕੌਸ਼ਲ, ਸ੍ਰੀ ਤਿਰਲੋਕ ਭੱਲਾ, ਸ੍ਰੀ ਵਿਕਾਸ ਸੂਦ, ਸ੍ਰੀ ਸੰਤੋਸ਼ ਕੁਮਾਰ, ਸ੍ਰੀ ਸੰਜੀਵ ਕਾਲਰਾ, ਸ੍ਰੀ ਸੰਜੇ ਮਹਿੰਦਰੂ ਅਤੇ ਸ੍ਰੀ ਰਾਜਿੰਦਰ ਸ਼ਰਮਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਸ੍ਰ. ਹਰਜੀਤ ਸਿੰਘ ਰਤਨ ਵੱਲੋਂ ਕੀਤਾ ਗਿਆ। ਇਸ ਮੌਕੇ ਸਰਪੰਚ ਜਸਵੀਰ ਕੌਰ, ਯੰਗ ਸਪੋਰਟਸ ਕਲੱਬ ਦੇ ਪ੍ਰਧਾਨ ਸ.ਯੰਗਪ੍ਰੀਤ ਸਿੰਘ ਬੁਟਰ, ਸ..ਮਨਪ੍ਰੀਤ ਸਿੰਘ ਬੁਟਰ, ਸ.ਬਲਵੀਰ ਸਿੰਘ, ਸ.ਗੁਰਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Facebook Comments

Advertisement

ਤਾਜ਼ਾ

Farmer leader Rakesh Tikait told Agriculture Minister Tomar Agriculture Minister Farmer leader Rakesh Tikait told Agriculture Minister Tomar Agriculture Minister
ਇੰਡੀਆ ਨਿਊਜ਼9 hours ago

ਖੇਤੀ ਮੰਤਰੀ ਤੋਮਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਇਹ ਖੇਤੀ ਮੰਤਰੀ ਨਹੀਂ ਰੱਟੂ ਹੈ

ਜਾਣਕਰੀ ਅਨੁਸਾਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗੱਲਬਾਤ ਰਾਹੀਂ ਰਸਤਾ ਲੱਭਣ ਦੇ ਖੇਤੀਬਾੜੀ ਮੰਤਰੀ ਦੇ ਬਿਆਨ ‘ਤੇ ਸਵਾਲ ਉਠਾਏ ਹਨ।...

BJP arrogant and stubborn government - Jakhar BJP arrogant and stubborn government - Jakhar
ਇੰਡੀਆ ਨਿਊਜ਼9 hours ago

BJP ਹੰਕਾਰੀ ਹੋਈ ਤੇ ਜ਼ਿੱਦੀ ਸਰਕਾਰ – ਜਾਖੜ

ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਭਾਜਪਾ ਸਰਕਾਰ...

India Bandh received overwhelming response all corners of country, all roads opened at 4 p.m. India Bandh received overwhelming response all corners of country, all roads opened at 4 p.m.
ਇੰਡੀਆ ਨਿਊਜ਼10 hours ago

ਭਾਰਤ ਬੰਦ ਨੂੰ ਦੇਸ਼ ਦੇ ਕੋਨੇ ਕੋਨੇ ਤੋਂ ਮਿਲਿਆ ਭਰਵਾਂ ਹੁੰਗਾਰਾ, ਸਹੀ 4 ਵਜੇ ਖੋਲ੍ਹੇ ਸਾਰੇ ਰਸਤੇ

ਜਾਣਕਰੀ ਅਨੁਸਾਰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੱਦੇ ਗਏ ਕਿਸਾਨ ਸੰਗਠਨਾਂ ਦਾ ‘ਭਾਰਤ ਬੰਦ’ ਹੁਣ ਖਤਮ ਹੋ ਗਿਆ ਹੈ।...

Punjab Police showed generosity at Fatehgarh Sahib during Bharat Bandh Punjab Police showed generosity at Fatehgarh Sahib during Bharat Bandh
ਪੰਜਾਬ ਨਿਊਜ਼11 hours ago

ਭਾਰਤ ਬੰਦ ਦੇ ਦੌਰਾਨ ਫਤਿਹਗੜ੍ਹ ਸਾਹਿਬ ‘ਚ ਪੰਜਾਬ ਪੁਲਿਸ ਨੇ ਦਿਖਾਈ ਦਰਿਆਦਿਲੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਪੁਲਿਸ ਇੰਨੀ ਵੀ ਮਾੜੀ ਨਹੀਂ ਹੈ ਕੇ ਕਿਸੇ ਦੀ ਮਦਦ ਵੀ ਨਾ ਕਰੇ। ਕਦੇ-ਕਦੇ...

NRMU gives support to farmers in Ludhiana NRMU gives support to farmers in Ludhiana
ਇੰਡੀਆ ਨਿਊਜ਼11 hours ago

ਲੁਧਿਆਣਾ ‘ਚ N.R.M.U ਨੇ ਕਿਸਾਨਾਂ ਨੂੰ ਦਿੱਤਾ ਸਮਰਥਨ , ਬੀਜੇਪੀ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ

ਲੁਧਿਆਣਾ ‘ਚ ਕਿਸਾਨ ਮਜ਼ਦੂਰ ਯੂਨਾਈਟਿਡ ਫਰੰਟ ਦੇ ਭਾਰਤ ਬੰਦ ਦੇ ਸਮਰਥਨ ਵਿੱਚ, ਐਨਆਰਐਮਯੂ ਲੁਧਿਆਣਾ ਦੀਆਂ ਸਾਰੀਆਂ ਸ਼ਾਖਾਵਾਂ/ਮੰਡਲ ਅਧਿਕਾਰੀਆਂ ਨੇ ਰੇਲਵੇ...

Sarpanches-Councilors longer allowed enter government offices without entry card Sarpanches-Councilors longer allowed enter government offices without entry card
ਪੰਜਾਬ ਨਿਊਜ਼11 hours ago

ਹੁਣ ਸਰਪੰਚਾਂ-ਕੌਂਸਲਰਾਂ ਨੂੰ ਨਹੀਂ ਮਿਲੇਗੀ ਸਰਕਾਰੀ ਦਫਤਰਾਂ ‘ਚ ਐਂਟਰੀ ਕਾਰਡ ਤੋਂ ਬਿਨ੍ਹਾਂ ਐਂਟਰੀ

ਮਿਲੀ ਜਾਣਕਰੀ ਅਨੁਸਾਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਅੱਜ ਪਹਿਲੀ ਕੈਬਿਨੇਟ ਮੀਟਿੰਗ ਕੀਤੀ...

Now rules for Aadhaar card replacement, new information light Now rules for Aadhaar card replacement, new information light
ਇੰਡੀਆ ਨਿਊਜ਼11 hours ago

ਹੁਣ ਆਧਾਰ ਕਾਰਡ ਦੇ ਬਦਲੇ ਨਿਯਮ, ਇਹ ਨਵੀਂ ਜਾਣਕਾਰੀ ਆਈ ਸਾਹਮਣੇ

ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਆਧਾਰ ਬਣਾਉਣ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ ਹੈ। ਯੂਆਈਡੀਏਆਈ ਨੇ ਜਾਣਕਾਰੀ ਦਿੱਤੀ ਹੈ ਕਿ...

Narinder Singh Tomar's big statement once again after seeing closure India Narinder Singh Tomar's big statement once again after seeing closure India
ਇੰਡੀਆ ਨਿਊਜ਼11 hours ago

ਨਰਿੰਦਰ ਸਿੰਘ ਤੋਮਰ ਦਾ ਭਾਰਤ ਬੰਦ ਨੂੰ ਵੇਖਦਿਆਂ ਇੱਕ ਵਾਰ ਫਿਰ ਆਇਆ ਵੱਡਾ ਬਿਆਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਵਿਚਕਾਰ...

Farmers stop train from Bathinda to Delhi in Barnala Farmers stop train from Bathinda to Delhi in Barnala
ਖੇਤੀਬਾੜੀ12 hours ago

ਬਰਨਾਲਾ ‘ਚ ਕਿਸਾਨਾਂ ਨੇ ਰੋਕੀ ਬਠਿੰਡਾ ਤੋਂ ਦਿੱਲੀ ਜਾਣ ਵਾਲੀ ਟਰੇਨ

ਸੰਯੁਕਤ ਕਿਸਾਨ ਮੋਰਚੇ ਨੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਇੱਕ ਸਾਲ ਪੂਰੇ ਹੋਣ ‘ਤੇ ਅੱਜ ਸਵੇਰੇ 6 ਵਜੇ ਤੋਂ ਸ਼ਾਮ 4...

ਇੰਡੀਆ ਨਿਊਜ਼12 hours ago

ਭਾਰਤੀ ਕਿਸਾਨ ਉਗਰਾਹਾਂ ਨੇ ਭਾਰਤ ਬੰਦ ਦੌਰਾਨ ਦਿੱਤਾ ਸਭ ਤੋਂ ਵਿਸ਼ਾਲ ਧਰਨਾ

ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਤਕਰੀਬਨ 1 ਸਾਲ ਤੋਂ...

Now in this country beard and hair cutting will be a crime Now in this country beard and hair cutting will be a crime
ਅਪਰਾਧ12 hours ago

ਹੁਣ ਇਸ ਦੇਸ਼ ਵਿੱਚ ਦਾੜ੍ਹੀ ਅਤੇ ਵਾਲ ਕੱਟਣਾ ਹੋਵੇਗਾ ਅਪਰਾਧ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਨੇ ਇੱਥੇ ਰਹਿਣ ਵਾਲੇ ਆਮ ਲੋਕਾਂ ਦਾ ਜਿਉਣਾ...

Sikh student Canada created a project name of Punjabis shine Sikh student Canada created a project name of Punjabis shine
ਇੰਡੀਆ ਨਿਊਜ਼12 hours ago

ਕੈਨੇਡਾ ਦੇ ਇਸ ਸਿੱਖ ਵਿਦਿਆਰਥੀ ਨੇ ਬਣਾਇਆ ਅਜਿਹਾ ਪ੍ਰਾਜੈਕਟ ਜਿਸਨੇ ਚਮਕਾਇਆ ਪੰਜਾਬੀਆਂ ਦਾ ਨਾਮ

ਜਾਣਕਾਰੀ ਅਨੁਸਾਰ ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਕੌਮਾਂਤਰੀ ਵਿਗਿਆਨ ਮੇਲੇ ਵਿਚ ਮੱਲ ਮਾਰ ਕੇ ਪੰਜਾਬੀਆਂ ਦਾ ਨਾਮ ਦੁਨੀਆਂ...

Trending