Connect with us

ਦੁਰਘਟਨਾਵਾਂ

ਆਸਟ੍ਰੇਲੀਆ ਰਹਿੰਦੇ ਨੌਜਵਾਨ ਦੀ ਪਤਨੀ ਅਤੇ 19 ਦਿਨਾਂ ਦੀ ਮਾਸੂਮ ਬੱਚੀ ਸਮੇਤ ਅੱਗ ’ਚ ਝੁਲਸਣ ਨਾਲ ਮੌਤ

Published

on

A young man living in Australia has died in a fire that engulfed his wife and 19-day-old baby
 ਮਲਸੀਆਂ: ਪਿੰਡ ਸੋਹਲ ਜਗੀਰ ਦੇ ਨੌਜਵਾਨ ਦੀ ਆਪਣੀ ਪਤਨੀ ਅਤੇ ਮਾਸੂਮ ਬੱਚੀ ਸਮੇਤ ਆਸਟ੍ਰੇਲੀਆ ਅੱਗ ’ਚ ਝੁਲਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ।
ਨੌਜਵਾਨ ਇੰਦਰਪਾਲ ਸੌਹਲ ਦੇ ਪਿੰਡ ਸੌਹਲ ਜਗੀਰ ਵਿਖੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੰਦਰਪਾਲ ਕਰੀਬ 5 ਸਾਲ ਪਹਿਲਾਂ ਪੜ੍ਹਾਈ ਲਈ ਮੈਲਬੋਰਨ (ਆਸਟ੍ਰੇਲੀਆ) ਗਿਆ ਸੀ। ਉਸ ਨੇ ਉਥੇ ਆਸਟ੍ਰੇਲੀਆ ਦੀ ਵਸਨੀਕ ਐਬੀ ਫੋਰੈਸਟ (19) ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਉਪਰੰਤ ਉਹ ਆਪਣੀ 19 ਦਿਨਾਂ ਦੀ ਬੱਚੀ ਆਈਵੀ ਅਤੇ ਪਤਨੀ ਨਾਲ ਖੁਸ਼ਹਾਲ ਜੀਵਨ ਜੀਅ ਰਿਹਾ ਸੀ।
ਬੀਤੀ ਰਾਤ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ, ਜਿਸ ਦੀਆਂ ਲਪਟਾਂ ’ਚੋਂ ਉਹ ਪਰਿਵਾਰ ਸਹਿਤ ਬਚ ਨਿਕਲਣ ’ਚ ਅਸਫਲ ਰਿਹਾ, ਜਿਸ ਦੇ ਸਿੱਟੇ ਵਜੋਂ ਇੰਦਰਪਾਲ (28), ਉਸ ਦੀ ਪਤਨੀ ਐਬੀ ਅਤੇ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ। ਆਂਡੀ ਗੁਆਂਡੀਆਂ ਨੇ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਭ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ 48 ਸਾਲ ਦੀ ਔਰਤ ਤੇ ਅੱਗ ਲਗਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਆਸਟ੍ਰੇਲੀਆ ਵਿਖੇ ਵਾਪਰੀ ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ’ਚ ਸ਼ੋਕ ਦੀ ਲਹਿਰ ਦੋੜ ਗਈ ਹੈ ਅਤੇ ਵੱਡੀ ਗਿਣਤੀ ’ਚ ਲੋਕ ਪੀੜ੍ਹਿਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆ ਰਹੇ ਹਨ।

Facebook Comments

Trending