Connect with us

ਅਪਰਾਧ

ਲੁਧਿਆਣਾ ‘ਚ ਗਾਂ/ਜਾ ਸਪਲਾਈ ਕਰਨ ਜਾ ਰਹੀ ਔਰਤ ਗ੍ਰਿ.ਫ਼/ਤਾਰ, ਨਾਬਾਲਗ ਬੱਚਿਆਂ ਦਾ ਲੈਂਦੀ ਸੀ ਸਹਾਰਾ

Published

on

A woman who was going to supply ganja in Ludhiana was arrested, she was taking support of minor children

ਖੰਨਾ/ ਲੁਧਿਆਣਾ : ਬਿਹਾਰ ਦੀ ਇੱਕ ਔਰਤ ਨਸ਼ਾ ਤਸਕਰੀ ਦੌਰਾਨ ਪੁਲਸ ਤੋਂ ਬਚਣ ਲਈ ਆਪਣੇ ਦੋ ਨਾਬਾਲਗ ਬੱਚਿਆਂ ਦਾ ਸਹਾਰਾ ਲੈਂਦੀ ਸੀ। ਇਹ ਔਰਤ ਬਿਹਾਰ ਤੋਂ ਲੁਧਿਆਣਾ ਗਾਂਜਾ ਸਪਲਾਈ ਕਰਨ ਜਾ ਰਹੀ ਸੀ। ਹੇਡੋਂ ਨੇੜੇ ਪੁਲਸ ਨੇ 23 ਕਿੱਲੋ ਗਾਂਜਾ ਬਰਾਮਦ ਕਰਕੇ ਔਰਤ ਅਤੇ ਉਸਦੇ ਦੋ ਨਾਬਾਲਗ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਹੇਡੋਂ ਪੁਲਸ ਚੌਂਕੀ ਇੰਚਾਰਜ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਬਿਹਾਰ ਦੀ ਰਹਿਣ ਵਾਲੀ ਅਮਨਾ ਖਾਤੂਨ ਨੂੰ ਗ੍ਰਿਫ਼ਤਾਰ ਕੀਤਾ। ਇਹ ਔਰਤ ਪਲਾਸਟਿਕ ਦੇ ਥੈਲੇ ‘ਚ 23 ਕਿੱਲੋ ਗਾਂਜਾ ਲੈ ਕੇ ਜਾ ਰਹੀ ਸੀ। ਇਹ ਗਾਂਜਾ ਬਿਹਾਰ ਤੋਂ ਲਿਆਂਦਾ ਗਿਆ ਸੀ, ਜੋ ਕਿ ਲੁਧਿਆਣਾ ਸਪਲਾਈ ਕਰਨਾ ਸੀ। ਔਰਤ ਦੇ ਨਾਲ ਉਸਦਾ ਨਾਬਾਲਗ ਪੁੱਤਰ ਅਤੇ ਧੀ ਵੀ ਸਨ। ਇਨ੍ਹਾਂ ਦੋਹਾਂ ਨੂੰ ਜੁਵੇਨਾਇਲ ਕੋਰਟ ‘ਚ ਪੇਸ਼ ਕੀਤਾ ਜਾਵੇਗਾ।

Facebook Comments

Trending