ਅਪਰਾਧ

ਲੁਧਿਆਣਾ ‘ਚ ਪੁਲਸ ਸਾਹਮਣੇ ਔਰਤ ਨੇ ਖ਼ੁਦ ‘ਤੇ ਛਿ.ੜ.ਕਿ.ਆ ਪੈ.ਟ.ਰੋ.ਲ, ਜਾਣੋ ਪੂਰਾ ਮਾਮਲਾ

Published

on

ਲੁਧਿਆਣਾ : ਇਕ ਔਰਤ ਵੱਲੋਂ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕਰਨ ‘ਤੇ ਸੀ. ਪੀ. ਦਫ਼ਤਰ ਦੇ ਬਾਹਰ ਖ਼ੁ/ਦਕੁ/ਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਖ਼ੁਦ ‘ਤੇ ਪੈਟਰੋਲ ਪਾ ਕੇ ਅੱ/ਗ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਉਹ ਕੁੱਝ ਕਰਦੀ, ਉੱਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਇਕ ਸੀਨੀਅਰ ਆਗੂ ਨੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉਸ ‘ਤੇ ਥਾਣਾ ਟਿੱਬਾ ‘ਚ ਕੇਸ ਦਰਜ ਹੋਇਆ ਸੀ ਪਰ ਪੁਲਸ ਨੇ ਅੱਜ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਸ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਕੇਸ ਵਾਪਸ ਲੈਣ ਲਈ ਲਗਾਤਾਰ ਧਮਕਾ ਰਿਹਾ ਹੈ। ਜਦੋਂ ਵੀ ਉਹ ਪੁਲਸ ਕੋਲ ਮਦਦ ਮੰਗਣ ਲਈ ਜਾਂਦੀ ਹੈ ਤਾਂ ਉਲਟਾ ਪੁਲਸ ਉਸ ਨੂੰ ਥਾਣੇ ਤੋਂ ਬਾਹਰ ਕੱਢ ਦਿੰਦੀ ਹੈ। ਇਸ ਲਈ ਅੱਜ ਮਜਬੂਰ ਹੋ ਕੇ ਉਸ ਨੂੰ ਇਹ ਕਦਮ ਚੁੱਕਣਾ ਪੈ ਗਿਆ। ਉਸ ਨੇ ਪੁਲਸ ਅੱਗੇ ਇਨਸਾਫ਼ ਦੀ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

Facebook Comments

Trending

Copyright © 2020 Ludhiana Live Media - All Rights Reserved.