ਕਸ਼ਮੀਰ : ਦੱਖਣੀ ਕਸ਼ਮੀਰ ਦੇ ਡਾਕਸੁਮ ‘ਚ ਇਕ ਵਾਹਨ ਦੇ ਖਾਈ ‘ਚ ਡਿੱਗਣ ਕਾਰਨ 5 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਡਾਕਸੁਮ ਇਲਾਕੇ ਦੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਵਾਹਨ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਖਾਈ ਵਿਚ ਜਾ ਡਿੱਗਾ।
ਲਾਰਨੂ ਦੇ ਤਹਿਸੀਲਦਾਰ ਸਈਅਦ ਮੁਈਜ਼ ਕਾਦਰੀ ਨੇ ਦੱਸਿਆ ਕਿ ਇਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। 5 ਬੱਚਿਆਂ ਸਮੇਤ ਕਰੀਬ 8 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਨੰਬਰ ਜੇਕੇ 03 ਐੱਚ 9017 ਵਾਲੀ ਸੂਮੋ ਗੱਡੀ ਨੇ ਕੰਟਰੋਲ ਗੁਆ ਦਿੱਤਾ ਅਤੇ ਡਾਕਸੁਮ ਨੇੜੇ ਸੜਕ ਤੋਂ ਲਾਂਭੇ ਹੋ ਗਿਆ। ਪੁਲਿਸ ਦੇ ਅਨੁਸਾਰ, ਟਾਟਾ ਸੂਮੋ ਜਿਸ ‘ਤੇ ਉਹ ਸਵਾਰ ਸਨ, ਉਹ ਡਾਕਸੁਮ ਨੇੜੇ ਕੰਟਰੋਲ ਗੁਆ ਬੈਠੀ ਅਤੇ ਸੜਕ ਤੋਂ ਪਲਟ ਗਈ। ਪੁਲਿਸ ਨੇ ਦੱਸਿਆ ਕਿ ਪੀੜਤਾਂ ਵਿੱਚ ਪੰਜ ਬੱਚੇ, ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਅਤੇ ਉਹ ਕਿਸ਼ਤਵਾੜ ਤੋਂ ਆ ਰਹੇ ਸਨ।