Connect with us

ਪੰਜਾਬੀ

ਡੇਅਰੀ ਵਿਭਾਗ ਵਲੋਂ ਕਿਸਾਨ ਮੇਲੇ ‘ਚ ਲਗਾਈ ਗਈ ਦੋ ਰੋਜਾ ਸਟਾਲ – ਡਿਪਟੀ ਡਾਇਰੈਕਟਰ

Published

on

A two-day stall was organized by the Dairy Development Department at Kisan Mela - Deputy Director

ਲੁਧਿਆਣਾ :  ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਗਡਵਾਸੂ ਯੂਨਿਵਰਸਿਟੀ ਵਿਖੇ ਲਗਾਏ ਗਏ 2 ਰੋਜਾ ਮੇਲੇ ਵਿਚ ਵਿਭਾਗੀ ਸਕੀਮਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ ਜਿਸਦਾ ਉਦਘਾਟਨ ਵਿਭਾਗ ਦੇ ਡਾਇਰੈਕਟਰ ਸ੍ਰੀ ਕੁਲਦੀਪ ਸਿੰਘ ਜਸੋਵਾਲ ਵਲੋਂ ਕੀਤਾ ਗਿਆ ਇਸ ਪ੍ਰਦਰਸ਼ਨੀ ਵਿੱਚ ਡੇਅਰੀ ਵਿਕਾਸ ਵਿਭਾਗ ਵਿਚ ਟ੍ਰੇਨਿੰਗ ਕਰ ਰਹੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੀ ਵੰਡ ਵੀ ਕੀਤੀ ਗਈ।

ਚੇਅਰਮੈਨ ਫਾਰਮਰ ਕਮਿਸਨ ਪੰਜਾਬ ਸੁਖਪਾਲ ਸਿੰਘ ਵਲੋਂ ਸਟਾਲ ‘ਤੇ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਜਸੋਵਾਲ ਵਲੋ ਸੁਆਗਤ ਕੀਤਾ ਗਿਆ ਅਤੇ ਚੇਅਰਮੈਨ ਵਲੋਂ ਨੁਮਾਇਸ ਦਾ ਦੌਰਾ ਕੀਤਾ ਅਤੇ ਉਨ੍ਹਾਂ  ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਡਾਇਰੈਕਟਰ ਪਸੂ਼ ਪਾਲਣ ਪੰਜਾਬ ਸ੍ਰੀ ਰਾਮ ਪਾਲ ਮਿੱਤਲ ਅਤੇ ਡਾਇਰੈਕਟਰ ਮੱਛੀ ਪਾਲਣ ਵਿਭਾਗ, ਡਾਇਰੈਕਟਰ ਪਸਾਰ ਸਿਖਿਆ ਗਡਵਾਸੂ ਵਲੋਂ ਵੀ ਡੇਅਰੀ ਵਿਕਾਸ ਵਿਭਾਗ ਦੀ ਸਟਾਲ ਦਾ ਦੌਰਾ ਕੀਤਾ ।

Facebook Comments

Trending