Connect with us

ਅਪਰਾਧ

ਪਾਕਿਸਤਾਨ ਨੂੰ ਹਥਿਆਰ ਅਤੇ ਗੋਲਾ ਬਾਰੂਦ ਲੈਕੇ ਜਾ ਰਿਹਾ ਟਰੱਕ ਤਾਲਿਬਾਨ ਨੇ ਕੀਤਾ ਜ਼ਬਤ

Published

on

A truck carrying arms and ammunition to Pakistan was seized by the Taliban

ਜਾਣਕਰੀ ਅਨੁਸਾਰ ਤਾਲਿਬਾਨ ਨੇ ਪਾਕਿਸਤਾਨ ਜਾ ਰਿਹਾ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਲੱਦਿਆ ਇੱਕ ਟਰੱਕ ਜ਼ਬਤ ਕਰ ਲਿਆ ਹੈ।ਇਹ ਖ਼ਬਰ ਉਨ੍ਹਾਂ ਰਿਪੋਰਟਾਂ ਵਿੱਚਕਾਰ ਆਈ ਹੈ ਜਦੋਂ ਅਫਗਾਨਿਸਤਾਨ ਵਿੱਚ ਅਮਰੀਕੀ ਫ਼ੌਜਾਂ ਦੁਆਰਾ ਛੱਡੇ ਗਏ ਹਥਿਆਰਾਂ ਦੀ ਸਰਹੱਦ ਪਾਰ ਤੋਂ ਪਾਕਿਸਤਾਨ ਵਿੱਚ ਤਸਕਰੀ ਕੀਤੀ ਜਾ ਰਹੀ ਹੈ। ਪਾਕਿਸਤਾਨੀ ਸਥਾਨਕ ਮੀਡੀਆ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਤਾਲਿਬਾਨ ਨੇ ਪਾਕਿਸਤਾਨ ਨੂੰ ਹਥਿਆਰ ਟਰਾਂਸਫਰ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾਇੱਕ ਮੀਡੀਆ ਰਿਪੋਰਟ ਮੁਤਾਬਕ, ਪਾਕਿਸਤਾਨ ਲਿਜਾਏ ਜਾ ਰਹੇ ਹਥਿਆਰ ਕੰਧਾਰ ਵਿੱਚ ਜ਼ਬਤ ਕੀਤੇ ਗਏ।

ਅਫਗਾਨਿਸਤਾਨ ਦੇ ਹੇਲਮੰਦ ਸੂਬੇ ਤੋਂ ਆ ਰਹੇ ਇੱਕ ਟਰੱਕ ਨੂੰ ਕੰਧਾਰ ਦੇ ਦਮਨ ਜ਼ਿਲ੍ਹੇ ਵਿੱਚ ਰੋਕਿਆ ਗਿਆ ਅਤੇ ਤਲਾਸ਼ੀ ਦੌਰਾਨ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਗਏ।ਇਸ ਨੇ ਅੱਗੇ ਦੱਸਿਆ ਕਿ ਤਾਲਿਬਾਨ ਨੇ ਟਰੱਕ ਦੇ ਡੱਬਿਆਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।

ਉੱਥੇ ਹੀ ਦੇਸ਼ ਦੇ ਕਈ ਹਿੱਸਿਆਂ ਤੋਂ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵੱਧਦੇ ਮਾਮਲਿਆਂ ਨਾਲ ਲੋਕ ਦਹਿਸ਼ਤ ਦੀ ਸਥਿਤੀ ਵਿੱਚ ਹਨ।ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਡੋਨਾਲਡ ਟਰੰਪ ਜੂਨੀਅਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਫਗਾਨਿਸਤਾਨ ‘ਤੇ ਤਾਲਿਬਾਨੀ ਅੱਤਵਾਦੀਆਂ ਦੇ ਕਬਜ਼ੇ ਦੇ ਬਾਅਦ, ਤਾਲਿਬਾਨ ਕੋਲ 85 ਬਿਲੀਅਨ ਡਾਲਰ ਦੇ ਹਥਿਆਰ ਹਨ ਜੋ ਪੱਛਮੀ ਮਹਾਸ਼ਕਤੀ ਦੁਆਰਾ ਪਿੱਛੇ ਛੱਡ ਦਿੱਤੇ ਗਏ ਸਨ। ਅਮਰੀਕੀ ਫ਼ੌਜੀਆਂ ਨੇ ਇਹ ਸਾਰੇ ਉਪਕਰਨ ਪਿੱਛੇ ਛੱਡ ਦਿੱਤੇ ਕਿਉਂਕਿ ਉਨ੍ਹਾਂ ਨੂੰ ਦੇਸ਼ ਵਾਪਸ ਲਿਆਉਣਾ ਕੋਈ ਆਰਥਿਕ ਕੰਮ ਨਹੀਂ ਹੈ। ਜਦੋਂ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਇਹ ਵੀ ਕਿਹਾ ਸੀ ਕਿ ਤਾਲਿਬਾਨ ਸ਼ਾਇਦ ਅਮਰੀਕਾ ਨੂੰ ਹਵਾਈ ਅੱਡੇ ‘ਤੇ ਅਜਿਹੀ ਸਮੱਗਰੀ ਵਾਪਸ ਨਹੀਂ ਦੇਵੇਗਾ।

 

 

Facebook Comments

Trending