ਖੰਨਾ (ਲੁਧਿਆਣਾ) : ਜੀ. ਟੀ. ਬੀ. ਮਾਰਕਿਟ ਨੇੜੇ ਰੈਸਟ ਹਾਊਸ ਮਾਰਕਿਟ ‘ਚ ਇੱਕ ਆਈਲੈਟਸ ਇੰਸਟੀਚਿਊਟ ‘ਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਸੰਸਥਾ ਦੀਆਂ ਪੌੜੀਆਂ ‘ਚ ਲੱਗੇ ਬਿਜਲੀ ਦੇ ਮੀਟਰ ‘ਚ ਸ਼ਾਰਟ ਸਰਕਟ ਨਾਲ ਅੱਗ ਲੱਗੀ। ਜਾਣਕਾਰੀ ਮੁਤਾਬਕ ਆਈਲੈਟਸ ਇੰਸਟੀਚਿਊਟ ਪਹਿਲੀ ਮੰਜ਼ਿਲ ‘ਤੇ ਹੈ, ਜਦੋਂ ਕਿ ਜ਼ਮੀਨੀ ਮੰਜ਼ਿਲ ‘ਤੇ ਇਕ ਰੈਸਟੋਰੈਂਟ ਖੁੱਲ੍ਹਾ ਹੈ। ਅੱਗ ਫੈਲਣ ‘ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸ਼ੀਸ਼ੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਅੱਗ ‘ਤੇ ਕਾਬੂ ਪਾਇਆ।
ਰੈਸਟੋਰੈਂਟ ‘ਚ ਕੰਮ ਕਰਦੇ ਮਨੋਜ ਨੇ ਦੱਸਿਆ ਕਿ ਜਦੋਂ ਅਚਾਨਕ ਧੂੰਆਂ ਉੱਠਦਾ ਦੇਖਿਆ ਗਿਆ ਤਾਂ ਉਸ ਨੇ ਆਈਲੈਟਸ ਸੈਂਟਰ ਦਾ ਸ਼ਟਰ ਅਤੇ ਸ਼ੀਸ਼ਾ ਤੋੜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਣ ’ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗਣ ਕਾਰਨ ਪੁਰੀ ਦੀ ਇਮਾਰਤ ‘ਚ ਸ਼ਾਰਟ ਸਰਕਟ ਹੋਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਰੈਸਟੋਰੈਂਟਾਂ ਵਿੱਚੋਂ ਸਿਲੰਡਰ ਵੀ ਕੱਢ ਲਏ।