ਅਪਰਾਧ

ਸਿਰ ਵਿੱਚ ਪੁੱਠੀ ਕਿਰਪਾਨ ਮਾਰ ਕੇ ਲੁੱਟਿਆ ਮੋਟਰਸਾਈਕਲ, ਚਾਂਦੀ ਦਾ ਕੜਾ ਤੇ ਸੋਨੇ ਦੀ ਮੁੰਦਰੀ ਵੀ ਖੋਹੀ

Published

on

ਲੁਧਿਆਣਾ : ਢਾਬੇ ਤੋ ਖਾਣਾ ਖਾ ਕੇ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਉਨ੍ਹਾਂ ਚੋਂ ਇੱਕ ਦੇ ਸਿਰ ‘ਤੇ ਪੁੱਠੀ ਕਿਰਪਾਨ ਮਾਰ ਕੇ ਮੋਟਰਸਾਈਕਲ ,ਚਾਂਦੀ ਦਾ ਕੜਾ,ਮੋਬਾਈਲ ਅਤੇ ਸੋਨੇ ਦੀ ਮੁੰਦਰੀ ਲੁੱਟ ਲਈ ।ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਈਡਵਲਿਊਐਸ ਕਾਲੋਨੀ ਦੇ ਰਹਿਣ ਵਾਲੇ ਕ੍ਰਿਸ਼ਨਾ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕ੍ਰਿਸ਼ਨਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਲਕਸ਼ਮਣ ਦੇ ਨਾਲ ਟਰਾਂਸਪੋਰਟ ਨਗਰ ਤੋਂ ਖਾਣਾ ਖਾ ਕੇ ਆ ਰਿਹਾ ਸੀ । ਜਦੋਂ ਉਹ ਟਰਾਂਸਪੋਰਟ ਨਗਰ ਕੋਲ ਪਹੁੰਚੇ ਤਾਂ ਬਿਨਾਂ ਨੰਬਰੀ ਮੋਟਰਸਾਈਕਲ ਤੇ ਸਵਾਰ ਚਾਰ ਨੌਜਵਾਨਾਂ ਨੇ ਘੇਰ ਲਿਆ। ਇਕ ਬਦਮਾਸ਼ ਨੇ ਕ੍ਰਿਸ਼ਨਾ ਦੇ ਸਿਰ ਵਿੱਚ ਪੁੱਠੀ ਕਿਰਪਾਨ ਮਾਰੀ ਅਤੇ ਉਸਨੂੰ ਹੇਠਾਂ ਸੁੱਟ ਦਿੱਤਾ। ਇਕ ਮੁਲਜ਼ਮ ਨੇ ਉਨ੍ਹਾਂ ਕੋਲੋਂ ਮੋਟਰ ਸਾਈਕਲ, ਸੋਨੇ ਦੀ ਮੁੰਦਰੀ, ਮੋਬਾਈਲ ਫੋਨ ਤੇ ਚਾਂਦੀ ਦਾ ਕੜਾ ਲੁੱਟ ਲਿਆ।

Facebook Comments

Trending

Copyright © 2020 Ludhiana Live Media - All Rights Reserved.