Connect with us

ਪੰਜਾਬੀ

ਡੇਅਰੀ ਵਿਕਾਸ ਵਿਭਾਗ ਵਲੋ ਵਿਭਾਗੀ ਸਕੀਮਾ ਨੂੰ ਦਰਸਾਉਦੀ ਲਗਾਈ ਰਾਜ ਪੱਧਰੀ ਸਟਾਲ 

Published

on

A state level stall was set up by the Dairy Development Department showing the departmental scheme

ਲੁਧਿਆਣਾ :   ਡੇਅਰੀ ਵਲੋ ਐਨ.ਡੀ.ਆਰ.ਆਈ. ਕਰਨਾਲ ਵਿਖੇ ਲਗਾਏ ਮੇਲੇ ਦੌਰਾਨ ਵਿਭਾਗੀ ਸਕੀਮਾ ਨੂੰ ਦਰਸਾਉਦੀ ਰਾਜ ਪੱਧਰੀ ਸਟਾਲ ਲਗਾਈ ਗਈ  ਡਿਪਟੀ ਡਾਇਰੈਕਟਰ ਡੇਅਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋ ਕਿਸਾਨਾ ਵਲੋ ਉਤਮ ਨਸਲ ਦੇ ਪਸੂ ਜਿਵੇ ਕਿ ਮੁਰ੍ਹਾ,ਨੀਲਾ ਰਾਵੀ ਦੀਆਂ ਮੱਝਾਂ ਅਤੇ ਦੇਸੀ ਗਾਵਾਂ ਵਿੱਚੋਂ ਸਾਹੀਵਾਲ, ਗਿਰ੍ਹ ਵਾਗ ਅਨੇਕਾ ਗਾਵਾਂ ਮੁਕਾਬਲੇ ਲਈ ਲਿਆਦੀਆਂ ਗਈਆ, ਜਿਨ੍ਹਾਂ ਵਿੱਚ ਉਨਾਂ ਦੇ ਦੁੱਝ ਚੁਆਈ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਸ ਮੌਕੇ  ਡਾ. ਧੀਰ ਸਿੰਘ, ਨਿਦੇਸ਼ਕ ਐਨ.ਡੀ.ਆਰ.ਆਈ. ਕਰਨਾਲ ਅਤੇ ਮੁੱਖ ਮਹਿਮਾਨ ਸ਼੍ਰੀ ਇੰਦਰਜੀਤ ਸਿੰਘ, ਨਿਰਦੇਸਕ ਗਡਵਾਸੂ, ਲੁਧਿਆਣਾ ਨੂੰ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋ ਬੁੱਕਾ ਦੇ ਕੇ ਸਨਮਾਨਿਤ ਕੀਤਾ ਗਿਆ . ਇਸ ਦੌਰਾਨ ਨਿਦੇਸ਼ਕ ਐਨ.ਡੀ.ਆਰ.ਆਈ. ਕਰਨਾਲ ਵੱਲੋ ਖੁਸ਼ੀ ਪ੍ਰਗਟ ਕਰਦੇ ਹੋਏ ਪੰਜਾਬ ਡੇਅਰੀ ਵਿਕਾਸ ਵਿਭਾਗ/ਬੋਰਡ ਪੰਜਾਬ ਦਾ ਧੰਨਵਾਦ ਕੀਤਾ ਗਿਆ।

Facebook Comments

Trending