ਊਧਮਪੁਰ: ਊਧਮਪੁਰ ਪੁਲੀਸ ਨੇ ਜਖੈਣੀ ਨਾਕੇ ’ਤੇ ਇੱਕ ਮਹਿੰਦਰਾ ਸਕਾਰਪੀਓ ਗੱਡੀ ਵਿੱਚੋਂ 22 ਕਿਲੋ ਭੁੱਕੀ ਵਰਗਾ ਪਦਾਰਥ ਬਰਾਮਦ ਕਰਕੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਸਮੱਗਲਰ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਕਤ ਵਾਹਨ ਦੀ ਚੈਕਿੰਗ ਦੌਰਾਨ ਡਰਾਈਵਰ ਕਾਲਾ ਪੁੱਤਰ ਹਰਬੰਸ ਲਾਲ ਵਾਸੀ ਮਕਾਨ ਨੰਬਰ 84, ਪਿੰਡ ਕੋਟਲਾ ਜੰਗਾ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ, ਪੰਜਾਬ ਦੇ ਕਬਜ਼ੇ ਵਿੱਚੋਂ 2 ਬੋਰੀਆਂ ਭੁੱਕੀ ਵਰਗੀ ਨਸ਼ੀਲਾ ਪਦਾਰਥ ਜਿਸ ਦਾ ਵਜ਼ਨ ਕਰੀਬ 22 ਕਿਲੋਗ੍ਰਾਮ ਹੈ, ਬਰਾਮਦ ਕੀਤਾ ਗਿਆ। ਜਿਨ੍ਹਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਪੁਲਿਸ ਨੇ ਇਸ ਸਬੰਧੀ ਥਾਣਾ ਊਧਮਪੁਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।