Connect with us

ਅਪਰਾਧ

ਲੁਧਿਆਣਾ ‘ਚ ਸਪਾ ਸੈਂਟਰ ਦੀ ਆੜ ‘ਚ ਦੇ/ਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਮੈਨੇਜਰ ਤੇ 6 ਕੁੜੀਆਂ ਗ੍ਰਿਫ਼/ਤਾਰ

Published

on

A sex trafficking racket running under the guise of a spa center in Ludhiana was exposed, the manager and 6 girls were arrested.

ਲੁਧਿਆਣਾ : ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਦੁੱਗਰੀ ਰੋਡ ਇਲਾਕੇ ‘ਚ ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਛਾਪਾ ਮਾਰ ਕੇ ਮੈਨੇਜਰ ਅਤੇ 6 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਖਿਲਾਫ 3, 4, 5, ਇਮੋਰਲ ਟਰੈਫਿਕ ਐਕਟ 1956 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਜੌਨੀ ਵਾਸੀ ਇਯਾਲੀ ਖੁਰਦ ਵਜੋਂ ਹੋਈ ਹੈ।

ਪੁਲਿਸ ਸਪਾ ਦੇ ਮਾਲਕ ਸਾਰਥਕ ਬਹਿਲ ਦੀ ਭਾਲ ਕਰ ਰਹੀ ਹੈ। ਐਤਵਾਰ ਸ਼ਾਮ ਨੂੰ ਪੁਲਿਸ ਨੂੰ ਸੂਹ ਮਿਲੀ ਸੀ ਕਿ ਉਕਤ ਸਪਾ ਸੈਂਟਰ ‘ਚ ਗਾਹਕਾਂ ਨੂੰ ਲੜਕੀਆਂ ਮੁਹੱਈਆ ਕਰਵਾ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਉਥੇ ਛਾਪਾ ਮਾਰ ਕੇ ਉਕਤ ਕਾਰਵਾਈ ਕੀਤੀ ਗਈ। ਰਾਜੇਸ਼ ਠਾਕੁਰ ਨੇ ਦੱਸਿਆ ਕਿ ਫੜੀਆਂ ਸਾਰੀਆਂ ਲੜਕੀਆਂ ਦੂਜੇ ਜ਼ਿਲ੍ਹਿਆਂ ਦੀਆਂ ਹਨ।

Facebook Comments

Trending