ਪੰਜਾਬ ਨਿਊਜ਼

ਪਰਾਲੀ ਪ੍ਰਬੰਧਨ ਲਈ ਬਜਟ ‘ਚ ਰੱਖੇ ਗਏ 350 ਕਰੋੜ, 258 ਕਰੋੜ ਨਾਲ ਬਣੇਗੀ ਨਵੀਂ ਖੇਡ ਨੀਤੀ

Published

on

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਰਾਲੀ ਸਾੜਨਾ ਪੰਜਾਬ ਸਰਕਾਰ ਲਈ ਵੱਡੀ ਸਮੱਸਿਆ ਹੈ। ਸੂਬਾ ਸਰਕਾਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਖਾਸ ਉਪਾਅ ਕੀਤੇ ਜਾ ਰਹੇ ਹਨ। ਪਰਾਲੀ ਪ੍ਰਬੰਧਨ ਲਈ ਬਜਟ ਵਿਚ 350 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਚੀਮਾ ਨੇ ਐਲਾਨ ਕੀਤਾ ਕਿ ਸਰਕਾਰ ਫਸਲ ਬੀਮਾ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਜਲਦ ਹੀ ਸੂਬੇ ਦੀ ਨਵੀਂ ਸਪੋਰਟਸ ਨੀਤੀ ਆਏਗੀ ਜਿਸ ਲਈ 258 ਕਰੋੜ ਦਾ ਬਜਟ ਰੱਖਿਆ ਗਿਆ ਹੈ। ਸਪੋਰਟਸ ਯੂਨੀਵਰਸਿਟੀ ਪਟਿਆਲਾ ਲਈ 53 ਕਰੋੜ ਤੈਅ ਕੀਤੇ ਗਏ ਹਨ।

ਮੈਡੀਕਲ ਸਿੱਖਿਆ ਤੇ ਖੋਜ ਲਈ 1015 ਕਰੋੜ ਰੁਪਏ ਖਰਚ ਹੋਣਗੇ। ਸਰਕਾਰੀ ਸਕੂਲਾਂ ਦਾ ਬਜਟ 99 ਕਰੋੜ ਦਾ ਕੀਤਾ ਗਿਆ ਹੈ। ਅਧਿਆਪਕਾਂ ਦੀ ਸਕਿਲ ਸੁਧਾਰਨ ਲਈ 20 ਕਰੋੜ ਦਾ ਬਜਟ ਤੈਅ। ਅਧਿਆਪਕ ਸਿਰਫ ਪੜ੍ਹਾਉਣਗੇ ਤੇ ਸਕੂਲਾਂ ਨਾਲ ਜੁੜਿਆ ਸਾਰਾ ਕੰਮ ਅਸਟੇਟ ਮੈਨੇਜਰ ਦੇਖਣਗੇ। ਸਕੂਲ ਆਫ ਐਮਨੈਂਸ ਲਈ 200 ਕਰੋੜ, ਸਕਾਲਰਸ਼ਿਪ ਲਈ 78 ਕਰੋੜ ਰੱਖੇ ਗਏ ਹਨ। ਕਾਲਜ ਲਈ 68 ਕਰੋੜ ਦਾ ਬਜਟ ਰੱਖਿਆ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.