Connect with us

ਅਪਰਾਧ

ਦਾ/ਤ ਦਿਖਾ ਕੇ ਲੁੱਟਿਆ ਮੋਟਰਸਾਇਕਲ, ਚਿੱਟੇ ਦਿਨ ਦਿੱਤਾ ਵਾਰ/ਦਾਤ ਨੂੰ ਅੰਜਾਮ

Published

on

A motorcycle was stolen by showing a gift, the incident was carried out in broad daylight

ਲੁਧਿਆਣਾ : ਤਿੰਨ ਬਦਮਾਸ਼ਾਂ ਨੇ ਚਿੱਟੇ ਦਿਨ ਰਾਹਗੀਰ ਨੂੰ ਦਾਤ ਦਿਖਾਕੇ ਉਸ ਦਾ ਸਪਲੈਂਡਰ ਮੋਟਰਸਾਈਕਲ ਲੁੱਟ ਲਿਆ। ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਨੇ ਬਸੰਤ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ ਉਹ ਆਪਣੇ ਸਪਲੈਂਡਰ ਮੋਟਰ ਸਾਈਕਲ ਤੇ ਲੋਹਾਰਾ ਤੋਂ ਜਸਪਾਲ ਬਾਂਗੜ ਵੱਲ ਜਾ ਰਿਹਾ ਸੀ।

ਇਸੇ ਦੌਰਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ । ਬਦਮਾਸ਼ਾਂ ਨੇ ਰਾਕੇਸ਼ ਨੂੰ ਰੋਕਿਆ ਅਤੇ ਉਨ੍ਹਾਂ ਚੋਂ ਇੱਕ ਨੇ ਦਾਤ ਕੱਢ ਲਿਆ। ਦਾਤ ਮਰਨ ਦਾ ਡਰਾਵਾ ਦੇ ਕੇ ਨੌਜਵਾਨਾਂ ਨੇ ਰਾਕੇਸ਼ ਕੋਲੋ ਉਸ ਦਾ ਸਪਲੈਂਡਰ ਲੁੱਟ ਲਿਆ। ਰਾਕੇਸ਼ ਨੇ ਰੌਲਾ ਪਾਇਆ ਪਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਡਾਬਾ ਦੇ ਏਐਸਆਈ ਸੁਖਦੇਵ ਸਿੰਘ ਦਾ ਕਹਿਣਾ ਹੈ ਰਾਕੇਸ਼ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments

Trending