ਪੰਜਾਬੀ

ਵੈਟਰਨਰੀ ਯੂਨੀਵਰਸਿਟੀ ਵਿਖੇ ਇਕ ਮਹੀਨੇ ਦੀ ਕਰਵਾਈ ਭਾਸ਼ਨ ਲੜੀ

Published

on

ਲੁਧਿਆਣਾ : ਕਾਲਜ ਆਫ਼ ਐਨੀਮਲ ਬਾਇਓਤਕਨਾਲੋਜੀ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਪੂਰਾ ਮਹੀਨਾ ਇਕ ਭਾਸ਼ਣ ਲੜੀ ਕਰਵਾਈ ਗਈ। ਇਹ ਲੜੀ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਵਲੋਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਪ੍ਰਾਯੋਜਿਤ ਸੀ। ਭਾਸ਼ਣ ਲੜੀ ਵਿਚ ਕੌਮੀ ਤੇ ਆਲਮੀ ਪੱਧਰ ਦੀਆਂ ਸੰਸਥਾਵਾਂ ਦੇ ਮਾਹਿਰਾਂ ਨੇ ਭਾਸ਼ਣ ਦਿੱਤੇ।

ਪ੍ਰਮੁੱਖ ਵਿਗਿਆਨੀ ਰਾਸ਼ਟਰੀ ਡੇਅਰੀ ਖੋਜ ਸੰਸਥਾ ਕਰਨਾਲ ਡਾ. ਸਚਿਨੰਦਨ, ਰਾਸ਼ਟਰੀ ਡੇਅਰੀ ਖੋਜ ਸੰਸਥਾ ਕਰਨਾਲ ਡਾ. ਨਰੇਸ਼ ਸੈਲੋਕਰ ਨੇ ਵਿਦਿਆਰਥੀਆਂ ਨਾਲ ਪਸ਼ੂਆਂ ਦੀ ਨਸਲ ਸੁਧਾਰ ਸੰਬੰਧੀ ਖੋਜ ਚਰਚਾ ਕੀਤੀ। ਡਾ. ਗਯਾ ਪ੍ਰਸਾਦ ਸਾਬਕਾ ਉਪ-ਕੁਲਪਤੀ ਅਤੇ ਯੂ. ਡੀ. ਗੁਪਤਾ ਆਗਰਾ ਨੇ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾ ‘ਚ ਜੈਵਿਕ ਸੁਰੱਖਿਆ ਤੇ ਪਸ਼ੂ ਪ੍ਰਯੋਗਾਂ ਸਮੇਂ ਨੈਤਿਕ ਮੁੱਦਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਵਿਸ਼ਾਣੂ ਬਿਮਾਰੀਆਂ ਦੇ ਨਿਰੀਖਣ ਤੇ ਟੀਕਿਆਂ ਦੇ ਵਿਕਾਸ ਬਾਰੇ ਡਾ. ਮੀਨਾਕਸ਼ੀ ਪ੍ਰਸਾਦ ਹਿਸਾਰ ਨੇ ਗਿਆਨ ਚਰਚਾ ਕੀਤੀ।

ਡਾ. ਬਲਦੇਵ ਰਾਜ ਗੁਲਾਟੀ ਪ੍ਰਮੁੱਖ ਵਿਗਿਆਨੀ ਘੋੜਿਆਂ ਸੰਬੰਧੀ ਰਾਸ਼ਟਰੀ ਖੋਜ ਕੇਂਦਰ ਹਿਸਾਰ ਨੇ ਪਸ਼ੂਆਂ ਵਿਚ ਕੋਰੋਨਾ ਵਾਇਰਸ ਤੇ ਮਹਾਂਮਾਰੀ ਮੁੱਦਿਆਂ ਬਾਰੇ ਰੋਸ਼ਨੀ ਪਾਈ। ਡਾ. ਅਬਲੇਸ਼ ਗੌਤਮ ਉਪ-ਨਿਰਦੇਸ਼ਕ ਕਸੌਲੀ ਨੇ ਵੀ ਘੋੜਾ ਜਾਤੀ ਦੀਆਂ ਬਿਮਾਰੀਆਂ ਬਾਰੇ ਚਰਚਾ ਕੀਤੀ। ਡਾ. ਚੇਤਨ ਅਦਿਤਿਯ ਨੇ ਪੈਰਿਸ ਫਰਾਂਸ ਤੋਂ ਇਕੀਵੀਂ ਸਦੀ ਵਿਚ ਸਿੰਥੈਟਿਕ ਜੀਵ ਵਿਗਿਆਨ ਇਕੀਵੀਂ ਸਦੀ ਦਾ ਵਿਗਿਆਨਕ ਅਨੁਸ਼ਾਸਨ ਵਿਸ਼ੇ ‘ਤੇ ਗੱਲਬਾਤ ਕੀਤੀ। ਡਾ. ਅਸ਼ੀਸ਼ ਤਿਵਾੜੀ ਹਾਪੁੜ ਨੇ ਅਗਲੀ ਚਿੱਟੀ ਕ੍ਰਾਂਤੀ ਸੰਬੰਧੀ ਬਾਇਓਤਕਨਾਲੋਜੀ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ

Facebook Comments

Trending

Copyright © 2020 Ludhiana Live Media - All Rights Reserved.