Connect with us

ਖੇਤੀਬਾੜੀ

ਪੀ ਏ ਯੂ ਵਿਚ ਨਵੀਆਂ ਪ੍ਰਕਾਸ਼ਨਾਵਾਂ ਬਾਰੇ ਵਿਚਾਰ ਲਈ ਹੋਈ ਮੀਟਿੰਗ 

Published

on

A meeting was held to consider new publications in PAU

ਲੁਧਿਆਣਾ : ਪੀ ਏ ਯੂ ਵਿਚ ਆਉਂਦੇ ਵਰ੍ਹੇ ਲਈ ਖੇਤੀ ਪ੍ਰਕਾਸ਼ਨਾਵਾਂ ਦੀ ਵਿਉਂਤਬੰਦੀ ਬਾਰੇ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਲਗਾਤਾਰ ਕਿਸਾਨਾਂ ਤਕ ਨਵੀਨ ਖੇਤੀ ਤਕਨਾਲੋਜੀਆਂ ਦੇ ਪਸਾਰ ਨੂੰ ਆਪਣੀ ਪਹਿਲ ਬਣਾਈ ਰੱਖਿਆ ਹੈ ਕਿਸਾਨ ਤਕ ਮਾਹਿਰਾਂ ਦੀਆਂ ਸਿਫਾਰਿਸ਼ਾਂ ਲਈ ਖੇਤੀ ਸਾਹਿਤ ਦੀ ਪ੍ਰਕਾਸ਼ਨਾ ਨਵੀਆਂ ਲੋੜਾਂ ਅਤੇ ਮੰਗਾਂ ਦੇ ਮੱਦੇਨਜ਼ਰ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਪੀ ਏ ਯੂ ਦੀਆਂ ਪ੍ਰਕਾਸ਼ਨਾਵਾਂ ਨੇ ਜੋ ਮਿਆਰ ਹਾਸਿਲ ਕੀਤਾ ਹੈ, ਉਸਦੀ ਦੇਖਾ ਦੇਖੀ ਹੋਰ ਰਾਜਾਂ ਦੀਆਂ ਯੂਨੀਵਰਸਿਟੀਆਂ ਅਤੇ ਸੰਬੰਧਿਤ ਮਹਿਕਮੇ ਵੀ ਖੇਤੀ ਸਾਹਿਤ ਛਪਾਉਣ ਨਾਲ ਜੁੜੇ ਹਨ। ਡਾ ਗੋਸਲ ਨੇ ਕਿਹਾ ਕਿ ਭਾਵੇਂ ਅਜੋਕਾ ਦੌਰ ਸੂਚਨਾ ਤਕਨਾਲੋਜੀ ਦੇ ਭਾਰੂ ਰੂਪ ਵਾਲਾ ਹੈ ਪਰ ਖੇਤੀ ਸਾਹਿਤ ਦਾ ਲਗਾਤਾਰ ਛਪਣਾ ਤੇ ਵਿਕਣਾ ਇਸ ਦੀ ਪਰਵਾਨਗੀ ਦਾ ਸੂਚਕ ਹੈ।

ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਭਾਰੀ ਗਿਣਤੀ ਵਿਚ ਸਾਹਿਤ ਛਾਪ ਕੇ ਕਿਸਾਨਾਂ ਤਕ ਪਹੁੰਚਾਇਆ ਗਿਆ ਹੈ। ਨਾਲ ਹੀ ਉਨ੍ਹਾਂ ਵਿਕਰੀ ਵਿਚ ਹੋਏ ਵਾਧੇ ਦਾ ਵੇਰਵਾ ਵੀ ਦਿੱਤਾ ਤੇ ਸੰਚਾਰ ਕੇਂਦਰ ਵਲੋਂ ਤਿਆਰ ਹੋਰ ਯਾਦਗਾਰੀ ਵਸਤਾਂ ਬਾਰੇ ਵੀ ਦੱਸਿਆ। ਡਾ ਰਿਆੜ ਨੇ ਆਉਂਦੇ ਸਮੇਂ ਛਾਪੇ ਜਾਣ ਲਈ ਪ੍ਰਸਤਾਵਿਤ ਸਾਹਿਤ ਨੂੰ ਕਮੇਟੀ ਅੱਗੇ ਰੱਖਿਆ। ਨਿੱਠ ਕੇ ਵਿਚਾਰ ਤੋਂ ਬਾਅਦ ਛਾਪੇ ਜਾਣ ਵਾਲੇ ਸਾਹਿਤ ਬਾਰੇ ਨਿਰਣੇ ਲਏ ਗਏ।

Facebook Comments

Trending