ਖੇਡਾਂ

ਅੰਡਰ-17 ਸਾਲ ਖਿਡਾਰੀਆਂ ‘ਚ ਅੱਜ ਖੇਡਾਂ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ – ਜ਼ਿਲ੍ਹਾ ਖੇਡ ਅਫ਼ਸਰ

Published

on

ਲੁਧਿਆਣਾ :  ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰਵਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2022’ ਅਧੀਨ ਲੜੀਵਾਰ ਅੰਡਰ-17 ਸਾਲ (ਲੜਕੇ/ਲੜਕੀਆਂ) ਦੇ ਖੇਡ ਮੁਕਾਬਲੇ ਜਿਲ੍ਹੇ ਦੇ ਵੱਖ-ਵੱਖ 14 ਬਲਾਕਾਂ ਵਿੱਚ ਕਰਵਾਏ ਗਏ। ਬਲਾਕ ਮਿਊਂਸੀਪਲ ਕਾਰਪੋਰੇਸ਼ਨ, ਗੁਰੂ ਨਾਨਕ ਸਟੇਡੀਅਮ ਵਿੱਚ ਪੰਜਾਬ ਸਰਕਾਰ ਵੱਲੋਂ ਨੁਮਾਇੰਦਗੀ ਕਰਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਕੁਲਵੰਤ ਸਿੰਘ ਸਿੱਧੂ ਵੱਲੋਂ ਖੇਡਾਂ ਵਿੱਚ ਸ਼ਿਰਕਤ ਕੀਤੀ ਗਈ।

ਵਿਧਾਇਕਾਂ ਸ਼੍ਰੀ ਅਸ਼ੋਕ ਪਰਾਸ਼ਰ ਪੱਪੀ ਅਤੇ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਸਾਂਝੇ ਤੌਰ ‘ਤੇ ਭਰੋਸਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਬਚਨਵੱਧ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਪਰਾਲਾ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡ ਗਰਾਊਂਡਾ ਨਾਲ ਜੋੜਨਾ ਹੈ ਅਤੇ ਸੂਬੇ ਦੇ ਨੌਜਵਾਨਾਂ ਦੀ ਊਰਜ਼ਾ ਨੂੰ ਸਹੀ ਦਿਸ਼ਾ ਵਿੱਚ ਲਗਾ ਕੇ ਨਸ਼ਿਆਂ ਤੋਂ ਦੂਰ ਰੱਖਣਾ ਹੈ।

ਉਨ੍ਹਾਂ ਕਿਹਾ ਸੂਬਾ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਇਹ ਖੇਡਾਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋ ਪੁੱਟਣ ਲਈ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ ਅਤੇ ਆਪਣੇ ਪਰਿਵਾਰ ਦਾ ਸਹਾਰ ਬਣਨ।


ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਬਿਹਤਰੀ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਰਾਜ ਵਜੋਂ ਉਭਰਨ ਨੂੰ ਯਕੀਨ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਅੱਜ ਵੱਖ-ਵੱਖ 14 ਬਲਾਕਾਂ ਵਿੱਚ ਅੰਡਰ-17 ਸਾਲਾਂ (ਲੜਕੇ/ਲੜਕੀਆਂ) ਦੇ ਖੇਡ ਮੁਕਾਬਲੇ ਸ਼ਾਨਦਾਰ ਰਹੇ।

ਉਨ੍ਹਾਂ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬਲਾਕ ਦੋਰਾਹਾ ਅਧੀਨ ਪਿੰਡ ਘਲੋਟੀ ਵਿੱਚ ਡਿਸਕਸ ਥ੍ਰੋ ਵਿੱਚ ਮਾਊਂਟ ਇੰਟਰਨੈਸ਼ਨਲ ਸਕੂਲ ਦੇ ਆਫਤਾਬ ਫਤਿਹ ਸਿੰਘ ਬੈਂਸ ਨੇ ਪਹਿਲਾ ਸਥਾਨ ਹਾਸਲ ਕੀਤਾ। ਬਲਾਕ ਖੰਨਾ ਵਿੱਚ ਰੱਸਾ ਕੱਸੀ (ਲੜਕੀਆਂ ਅਤੇ ਲੜਕੀਆਂ) ਵਿੱਚ ਸ.ਸ.ਸ. ਸਕੂਲ ਚਕੌਹੀ ਅੱਵਲ ਰਿਹਾ, ਕਬੱਡੀ (ਲੜਕੇ) ਵਿੱਚ ਸ.ਸ.ਸ. ਸਕੂਲ ਰਾਜੇਵਾਲ, ਖੋ-ਖੋ (ਲੜਕੀਆਂ) ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਨੇ ਬਾਜੀ ਮਾਰੀ।

ਇਸੇ ਤਰ੍ਹਾਂ ਬਲਾਕ ਜਗਰਾਉਂ ਵਿੱਚ ਖੋ-ਖੋ (ਲੜਕੀਆਂ) ਵਿੱਚ ਸਪਰਿੰਗ ਡਿਊ ਸਕੂਲ, ਜਗਰਾਉਂ ਪਹਿਲੇ ਸਥਾਨ ‘ਤੇ ਰਿਹਾ ਜਦਕਿ ਕਬੱਡੀ ਨੈਸ਼ (ਲੜਕੇ) ਵਿੱਚ ਪਿੰਡ ਦੇਹੜਕਾਂ ਨੇ ਬਾਜੀ ਮਾਰੀ। ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਬਲਾਕ ਮਾਛੀਵਾੜਾ ਦੇ ਖੇਡ ਨਤੀਜੇਂ ਸਾਂਝੇ ਕਰਦਿਆਂ ਦੱਸਿਆ ਕਿ ਖੋ-ਖੋ (ਲੜਕੇ ਅਤੇ ਲੜਕੀਆਂ) ਵਿੱਚ ਮੂਨ ਲਾਈਟ ਸਕੂਲ ਹੈਡੋਂ ਬੇਟ ਪਹਿਲੇ ਸਥਾਨ ‘ਤੇ ਰਿਹਾ ਜਦਕਿ ਵਾਲੀਵਾਲ (ਲੜਕੇ) ਵਿੱਚ ਓਰੀਐਂਟ ਪਬਲਿਕ ਸਕੂਲ, ਵਾਲੀਵਾਲ (ਲੜਕੀਆਂ) ਵਿੱਚ ਸੁਪੀਰਅਰ ਵਰਡ ਸਕੂਲ ਨੇ ਮੱਲ੍ਹ ਮਾਰੀ।

 

Facebook Comments

Trending

Copyright © 2020 Ludhiana Live Media - All Rights Reserved.