Connect with us

ਪੰਜਾਬ ਨਿਊਜ਼

ਲੁਧਿਆਣਾ ‘ਚ ਪੁਲਸ ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਟਿਕਾਣਿਆਂ ‘ਤੇ ਵੱਡੀ ਛਾਪੇਮਾਰੀ

Published

on

A large raid by the police on the locations of gangsters and drug smugglers in Ludhiana

ਲੁਧਿਆਣਾ : ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸੂਬੇ ਭਰ ‘ਚ ਪੰਜਾਬ ਪੁਲਸ ਵੱਲੋਂ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਲੁਧਿਆਣਾ ਦੇ ਨਵੇਂ ਨਿਯੁਕਤ ਪੁਲਸ ਕਮਿਸ਼ਨਰ ਮਨਦੀਪ ਸੰਧੂ ਨੇ ਕਾਰਜਭਾਰ ਸੰਭਾਲਦੇ ਹੋਏ ਪਹਿਲੇ ਹੀ ਦਿਨ ਵੱਡੀ ਕਾਰਵਾਈ ਕੀਤੀ ਹੈ। ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ‘ਚ ਪੀਰੂ ਬਾਂਦਾ ਕਾਲੋਨੀ ਅਤੇ ਘੋੜਾ ਕਾਲੋਨੀ ‘ਚ ਨਸ਼ੇ ਦੇ ਖ਼ਿਲਾਫ਼ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਖੰਨਾ ‘ਚ ਡੀ. ਆਈ. ਜੀ. ਇੰਟੈਲੀਜੈਂਸ ਬਾਬੂ ਲਾਲ ਮੀਨਾ ਦੀ ਅਗਵਾਈ ਹੇਠ ਸ਼ੱਕੀ ਵਿਅਕਤੀਆਂ ਬਾਰੇ ਘਰਾਂ ਅਤੇ ਖੇਤਾਂ ‘ਚ ਸਰਚ ਮੁਹਿੰਮ ਚਲਾਈ ਗਈ। ਡੀ. ਆਈ. ਜੀ ਮੀਨਾ ਨੇ ਕਿਹਾ ਕਿ ਇਸ ਆਪਰੇਸ਼ਨ ਦਾ ਮਕਸਦ ਮਾੜੇ ਅਨਸਰਾਂ ਅੰਦਰ ਪੁਲਸ ਦੀ ਦਹਿਸ਼ਤ ਬਰਕਰਾਰ ਰੱਖਣਾ ਹੈ।

ਇਸ ਕਰਕੇ ਪੂਰੇ ਪੰਜਾਬ ਅੰਦਰ ਇਹ ਸਰਚ ਆਪਰੇਸ਼ਨ ਚਲਾਇਆ ਗਿਆ। ਕੁੱਝ ਥਾਵਾਂ ਪੁਲਸ ਨੇ ਚੁਣੀਆਂ ਹਨ, ਜਿੱਥੇ ਸਰਚ ਜਾਰੀ ਰਹੇਗੀ। ਦੱਸਣਯੋਗ ਹੈ ਕਿ ਮੋਹਾਲੀ, ਅੰਮ੍ਰਿਤਸਰ, ਬਠਿੰਡਾ, ਮੋਗਾ ‘ਚ ਵੀ ਪੁਲਸ ਦਾ ਵੱਡਾ ਸਰਚ ਆਪਰੇਸ਼ਨ ਜਾਰੀ ਹੈ।

 

 

 

Facebook Comments

Trending