ਖੇਤੀਬਾੜੀ
ਪੀ ਏ ਯੂ ਵਿਚ ਪੰਜਾਬ ਦੀ ਖੇਤੀ ਨੀਤੀ ਬਣਾਉਣ ਲਈ ਉੱਚ ਪੱਧਰੀ ਮੀਟਿੰਗ ਹੋਈ
Published
2 years agoon

ਲੁਧਿਆਣਾ : ਪੀ ਏ ਯੂ ਵਿਚ ਪੰਜਾਬ ਦੀ ਖੇਤੀ ਨੀਤੀ ਬਣਾਉਣ ਲਈ ਨਾਮਜ਼ਦ ਕੀਤੀ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਹੋਈ। ਇਸ ਵਿਚ ਨੀਤੀ ਦੇ ਨਿਰਮਾਣ ਲਈ ਖੇਤੀ ਮਾਹਿਰਾਂ ਦੇ ਸੁਝਾਵਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਦੀਆਂ ਖੇਤੀ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਲਈ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੇ ਨਵੀਆਂ ਕਿਸਮਾਂ ਦੀ ਖੋਜ ਤੋਂ ਲੈ ਕੇ ਕਾਸ਼ਤ ਤਕਨੀਕਾਂ, ਉਤਪਾਦਨ ਵਿਧੀਆਂ, ਬਦਲਵੇਂ ਤਰੀਕੇ, ਮੰਡੀਕਰਨ, ਪ੍ਰੋਸੈਸਿੰਗ ਅਤੇ ਖੇਤੀ ਵਣਜ ਬਾਰੇ ਵਿਚਾਰਾਂ ਕੀਤੀਆਂ।

ਮੀਟਿੰਗ ਵਿਚ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਤੋਂ ਇਲਾਵਾ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ ਸੁਖਪਾਲ ਸਿੰਘ, ਝੋਨੇ ਦੇ ਸੰਸਾਰ ਪ੍ਰਸਿੱਧ ਮਾਹਿਰ ਅਤੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਡਾ ਗੁਰਦੇਵ ਸਿੰਘ ਖੁਸ਼, ਅਮਰੀਕਾ ਦੀ ਕੈਨਸਾਸ ਯੂਨੀਵਰਸਿਟੀ ਦੇ ਕਣਕ ਮਾਹਿਰ ਡਾ ਬਿਕਰਮ ਸਿੰਘ ਗਿੱਲ ਅਤੇ ਵਧੀਕ ਖੇਤੀਬਾੜੀ ਸਕੱਤਰ ਸ਼੍ਰੀ ਰਾਹੁਲ ਗੁਪਤਾ ਆਈ ਏ ਐਸ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।

ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਖੇਤੀਬਾੜੀ ਨੀਤੀ ਦੇ ਨਿਰਮਾਣ ਲਈ ਬਣੀ ਕਮੇਟੀ ਅਤੇ ਇਸਦੀ ਮੰਸ਼ਾ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਫਰਵਰੀ ਵਿਚ ਹੋਈ ਸਰਕਾਰ ਕਿਸਾਨ ਮਿਲਣੀ ਦੌਰਾਨ ਪੰਦਰਾਂ ਹਜ਼ਾਰ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਸਰਕਾਰ ਅਤੇ ਮਾਹਿਰਾਂ ਲਈ ਸੁਝਾਅ ਆਏ। ਉਨ੍ਹਾਂ ਸਾਰੇ ਸੁਝਾਵਾਂ ਨੂੰ ਇਕ ਅੰਕੜੇ ਦੀ ਸ਼ਕਲ ਦੇ ਕੇ ਪੰਜਾਬ ਦੀ ਖੇਤੀ ਦੇ ਸੁਧਾਰਯੋਗ ਖੇਤਰਾਂ ਦੀ ਨਿਸ਼ਾਨਦੇਹੀ ਲਈ 11 ਮੈਂਬਰਾਂ ਦੀ ਇਕ ਕਮੇਟੀ ਗਠਿਤ ਕੀਤੀ ਗਈ ਹੈ। ਇਸ ਕਮੇਟੀ ਨੇ ਹੁਣ ਮਾਹਿਰਾਂ ਦੇ ਸੁਝਾਵਾਂ ਦੇ ਅਧਾਰ ਤੇ ਤਜਵੀਜ਼ਾਂ ਦੇਣੀਆਂ ਹਨ ਤਾਂ ਤਾਂ ਜੋ ਪਹਿਲੀ ਵਾਰ ਪੰਜਾਬ ਦੀ ਖੇਤੀ ਨੀਤੀ ਬਣਾਈ ਜਾ ਸਕੇ।
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ