ਅਪਰਾਧ

ਪੰਜਾਬ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਵਿਅਕਤੀ ਦੇ ਟੁਕੜੇ-ਟੁਕੜੇ, ਕਰ ਲਾਸ਼ ਨੂੰ ਸੂਟਕੇਸ ;ਚ ਪਾਕੇ ਸੁਟਿਆ

Published

on

ਲੁਧਿਆਣਾ : ਇੱਥੋਂ ਦੇ ਕੈਂਸਰ ਹਸਪਤਾਲ ਨੇੜੇ ਸੂਟਕੇਸ ‘ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਲਾਸ਼ ਦੇ ਕਈ ਟੁਕੜਿਆਂ ‘ਚ ਕੱਟੇ ਹੋਏ ਸਨ, ਜਦਕਿ ਉਸ ਦਾ ਚਿਹਰਾ ਇਕ ਪੁਲ ਦੇ ਹੇਠਾਂ ਪਿਆ ਮਿਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 6 ਅਧੀਨ ਪੈਂਦੇ ਇਲਾਕੇ ਵਿੱਚ ਕੈਂਸਰ ਹਸਪਤਾਲ ਨੇੜੇ ਪੁਲ ’ਤੇ ਇੱਕ ਬਰੀਫਕੇਸ ਪਿਆ ਸੀ। ਇਸ ਦੀ ਸੂਚਨਾ ਰਾਹਗੀਰਾਂ ਵੱਲੋਂ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਬ੍ਰੀਫਕੇਸ ਨੂੰ ਕਬਜ਼ੇ ‘ਚ ਲੈ ਕੇ ਦੇਖਿਆ ਤਾਂ ਉਸ ‘ਚੋਂ ਇਕ ਨੰਗੇ ਵਿਅਕਤੀ ਦੀ ਲਾਸ਼ ਦੇ ਕਈ ਟੁਕੜੇ ਮਿਲੇ ਹਨ। ਪੁਲਸ ਨੇ ਪੁਲ ਦੇ ਹੇਠਾਂ ਦੇਖਿਆ ਤਾਂ ਚਿਹਰਾ ਬਰਾਮਦ ਹੋਇਆ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਨੇ ਇਹ ਫੋਟੋ ਪੰਜਾਬ ਦੇ ਸਾਰੇ ਥਾਣਿਆਂ ਨੂੰ ਭੇਜ ਦਿੱਤੀ ਹੈ ਤਾਂ ਜੋ ਲਾਸ਼ ਦੀ ਪਛਾਣ ਹੋ ਸਕੇ। ਇਸ ਘਟਨਾ ਕਾਰਨ ਜ਼ਿਲ੍ਹੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।

Facebook Comments

Trending

Copyright © 2020 Ludhiana Live Media - All Rights Reserved.