Connect with us

ਅਪਰਾਧ

ਪੰਜਾਬ ਵਿੱਚ ਨੌਜਵਾਨਾਂ ਨਾਲ ਠਗੀ ਮਾਰਨ ਵਾਲਿਆਂ ਲੁਟੇਰੀਆਂ ਦੁਲਹਨਾਂ ਦਾ ਗਰੁੱਪ ਚੜ੍ਹਿਆ ਪੁਲਿਸ ਦੇ ਹੱਥੇ

Published

on

ਨੌਜਵਾਨਾਂ ਨਾਲ ਠਗੀ ਮਾਰਨ ਵਾਲਿਆਂ ਲੁਟੇਰੀਆਂ ਦੁਲਹਨਾਂ ਦਾ ਗਰੁੱਪ ਚੜ੍ਹਿਆ ਪੁਲਿਸ ਦੇ ਹੱਥੇ ਬਠਿੰਡਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੀਆਂ ਕੁੜੀਆਂ ਦਾ ਪਰਦਾਫਾਸ਼ ਕੀਤਾ। ਦਰਅਸਲ ਕੁਆਰੀਆਂ ਕੁੜੀਆਂ ਵੱਲੋਂ ਫਰਜ਼ੀ ਵਿਆਹ ਕਰਵਾ ਕੇ ਨੌਜਵਾਨਾਂ ਕੋਲੋਂ ਮੋਟੀ ਰਕਮ ਵਸੂਲਣ ਦੀਆਂ ਸਨ। ਏਨਾ ਹੀ ਨਹੀ ਇਹ ਕੁੜੀਆਂ ਪੀੜਤਾਂ ਦੇ ਘਰੋਂ ਵੀ ਪੈਸਾ ਅਤੇ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕਰ ਭੱਜ ਆਉਂਦੀਆਂ ਸੀ ਜਿਸ ਤੋਂ ਬਾਅਦ ਇਹ ਆਪਣਾ ਘਰ ਵੀ ਬਦਲ ਲੈਂਦੀਆਂ ਸੀ।

ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ‘ਚ ਕੁੱਲ ਪੰਜ ਮੈਂਬਰ ਹਨ ਜਿਨ੍ਹਾਂ ‘ਚ ਚਾਰ ਮਹਿਲਾਵਾਂ ਅਤੇ ਇੱਕ ਵਿਅਕਤੀ ਸ਼ਾਮਲ ਹੈ। ਇਸ ਨੇ ਆਪਣਾ ਗਰੁੱਪ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਵਿਛਾਇਆ ਹੋਇਆ ਸੀ। ਬਠਿੰਡਾ ਪੁਲਿਸ ਦੀ ਸੀਆਈਏ ਟੀਮ ਨੇ ਵੱਖ-ਵੱਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments

Trending