ਪੰਜਾਬੀ

ਯੁਵਕ ਸੇਵਾਵਾਂ ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਸਮਾਗਮ ਆਯੋਜਿਤ

Published

on

ਲੁਧਿਆਣਾ :  ਡਾਇਰੈਕਟੋਰੇਟ ਆਫ ਯੂਥ ਸਰਵਿਸਜ਼, ਪੰਜਾਬ ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਤੇ 2 ਰੋਜ਼ਾ ਯੁਵਕ ਵੀਕ/ਸਪਤਾਹ ਸਰਕਾਰੀ ਕਾਲਜ਼,(ਲੜਕੀਆਂ), ਲੁਧਿਆਣਾ  ਵਿਖੇ ਸਹਾਇਕ ਡਾਇਰੈਕਟਰ, ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਮਨਾਇਆ ਗਿਆ। ਇਹ ਪ੍ਰੋਗਰਾਮ ਨੌਜਵਾਨਾਂ ਦੇ ਰੋਲ ਮਾਡਲ ਮੰਨੇ ਜਾਂਦੇ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਹੈ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲ, ਕਾਲਜ ਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਨੇ ਭਾਗ ਲਿਆ।

ਸਮਾਪਤ ਸਮਾਰੋਹ ਵਿੱਚ ਪੋਸਟਰ ਮੇਕਿੰਗ, ਸਲੋਗਨ ਲਿਖਣ ਅਤੇ ਕਲਾੱਜ਼ ਮੇਕਿੰਗ ਮੁਕਾਬਲੇ, ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਸੈਮੀਨਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਮਾਨਵੀ ਆਨੰਦ ਬੀ.ਸੀ.ਐਮ. ਸੀ.ਸੈ. ਸਕੂਲ, ਸ਼ਾਸਤਰੀ ਨਗਰ, ਲੁਧਿ. , ਦੂਸਰਾ ਸਥਾਨ ਜ਼ੋਤੀ ਸਰਕਾਰੀ ਕਾਲਜ਼, (ਲੜਕੀਆਂ) ਲੁਧਿਆਣਾ  ਅਤੇ ਤੀਸਰਾ ਸਥਾਨ ਗਰਿਮਾ  ਬੀ.ਸੀ.ਐਮ. ਕਾਲਜ਼ ਆਫ ਐਜੂਕੇਸ਼ਨ, ਲੁਧਿ. ਅਤੇ ਸਮੀਰ ਸਬਰਵਾਲ  ਕੋਸੋਲੇਸ਼ਨ ਸਨਮਾਨ ਪ੍ਰਾਪਤ ਕੀਤਾ।

ਸਲੋਗਨ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਜੀਵੀਕਾ ਪੰਸਾਰੀ ਗੁਰੂ ਨਾਨਕ ਖਾਲਸ ਕਾਲਜ਼ ਫਾਰ ਵੂਮੈਨ, ਦੂਸਰਾ ਸਥਾਨ ਗਗਨਦੀਪ ਕ”ਰ, ਬੀ.ਸੀ.ਐਮ. ਸੀ.ਸੈ. ਸਕੂਲ, ਫੋਕਲ ਪੁਆਇੰਟ ਲੁਧਿਆਣਾਅਤੇ  ਤੀਸਰਾ ਸਥਾਨ ਰਸ਼ਮੀਕ ਕੌਰ ਮਾਉਂਟ ਇੰਟਰਨੈਸ਼ਨਲ ਸਕੂਲ, ਲੁਧਿਆਣਾ  ਨੇ ਪ੍ਰਾਪਤ ਕੀਤਾ ਅਤੇ ਸ੍ਰੀ ਪ੍ਰਣਵ ਮਲਿਕ ਐਸ.ਸੀ.ਡੀ ਕਾਲਜ਼ ਲੁਧਿਆਣਾ ਨੇ ਚੋਥਾ ਇਨਾਮ (ਕੋਸੋਲੇਸ਼ਨ ਸਨਮਾਨ) ਪ੍ਰਾਪਤ ਕੀਤਾ।

ਪੋਸਟ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨ ਸਿੰਘ, ਬੀ.ਸੀ.ਐਮ. ਕਾਲਜ਼ ਆਫ ਐਜੂਕੇਸ਼ਨ, ਲੁਧਿਆਣਾ  ਦੂਜਾ ਸਥਾਨ ਦੀਪਿਕਾ ਆਰ.ਐਸ ਮਾਡਲ ਸੀ.ਸੈ. ਸਕੂਲ, ਲੁਧਿਆਣਾ ਸੂਰਭੀ ਜੈਨ ਸਰਕਾਰੀ ਕਾਲਜ਼, (ਲੜਕੀਆਂ) ਲੁਧਿਆਣਾ ਅਤੇ ਚੌਥਾ ਸਥਾਨ ਪਰਪ੍ਰੀਤ ਸਿੰਘ ਗੁਰੂ ਨਾਨਕ ਖਾਲਸਾ ਕਾਲਜ਼,(ਲੜਕੀਆਂ) ਲੁਧਿਆਣਾ ਨੇ ਪ੍ਰਾਪਤ ਕੀਤਾ।

ਇਸ ਪ੍ਰੋਗਰਾਮ ਦੌਰਾਨ  ਗੀਤ, ਸਕਿੱਟ,ਮਮਿਕਰੀ, ਨੁਕੜ ਨਾਟਕ ਭਗੜਾ ਅਤੇ ਗਿੱਧਾ ਪ੍ਰੋਗਰਾਮ ਕਰਵਾਇਆ ਗਿਆ। ਸਿੱਖ ਗਰਲਜ਼ ਸੀ.ਸੈ. ਸਕੂਲ, ਸਿਧਵਾ ਕਲਾਂ ਦੀ ਗਿੱਧਾ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਨਿਰਮਲ ਜ਼ੋੜਾ, ਡਾਇਰੈਕਟਰ, ਸਟੂਡੈਂਟ ਵੈਲਫੇਅਰ, ਪੀ.ਏ.ਯੂ, ਲੁਧਿਆਣਾ, ਸ਼੍ਰੀ ਸਤਬੀਰ ਸਿੰਘ ਵੈਲਫੇਅਰ ਅਫਸਰ, ਅਤੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਅਤੇ ਆਏ ਹੋਏ ਹੋਰ ਪਤਵੰਤੇ ਸੱਜਣਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਮੋਗਾ ਨੇ ਮੁੱਖ ਮਹਿਮਾਨ ਤੇ ਆਏ ਹੋਏ ਸਾਰੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.