ਖੇਤੀਬਾੜੀ

 ਖੇਤੀ ਅਧਾਰਿਤ ਉਦਯੋਗਾਂ ਦੀ ਸਥਾਪਤੀ ਬਾਰੇ ਦਿੱਤੀ ਪੰਜ ਦਿਨਾਂ ਸਿਖਲਾਈ 

Published

on

ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਖੇਤੀ ਆਧਾਰਿਤ ਉਦਯੋਗ ਸਥਾਪਿਤ ਕਰਨ ਬਾਰੇ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ ਲਗਭਗ 27 ਸਿਖਿਆਰਥੀਆਂ ਨੇ ਭਾਗ ਲਿਆ|
ਉਹਨਾਂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕੋਰਸ ਦਾ ਮੁੱਖ ਮੰਤਵ ਹੈ ਕਿਸਾਨ ਵੀਰ ਖੇਤੀ ਦੇ ਨਾਲ ਨਾਲ ਛੋਟੇ ਉਦਯੋਗ ਸਥਾਪਿਤ ਕਰਕੇ ਫਸਲਾਂ ਦੀ ਪ੍ਰੋਸੈਸਿੰਗ ਕਰਨ ਅਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ| ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੱਸਿਆ ਕਿ ਇਹ ਕੋਰਸ ਛੋਟੇ ਪੱਧਰ ਤੇ ਉਦਯੋਗ ਸਥਾਪਿਤ ਕਰਨ ਲਈ ਸਹਾਈ ਸਿੱਧ ਹੁੰਦਾ ਹੈ|
 ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸ਼੍ਰੀ ਕੇ. ਐਸ. ਗਿੱਲ, ਸੀਨੀਅਰ ਮੈਨੇਜਰ, ਰਾਸ਼ਟਰੀਕ੍ਰਿਤ ਬੈਂਕ (ਰਿਟਾ.) ਨੇ ਖੇਤੀ ਆਧਾਰਿਤ ਧੰਦਿਆਂ ਲਈ ਪ੍ਰੋਜੈਕਟ ਤਿਆਰ ਕਰਨਾ ਅਤੇ ਰਾਸ਼ਟਰੀਕ੍ਰਿਤ ਬੈਕਾਂ ਤੋਂ ਕਰਜਾ ਸਹੂਲਤ ਲੈਣ ਬਾਰੇ ਵਿਸ਼ਿਆਂ ਉੱਪਰ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ| ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਡਾ ਮਨਿੰਦਰ ਕੌਰ ਅਤੇ ਡਾ. ਰੋਹਿਤ ਸ਼ਰਮਾ ਨੇ ਪਿੰਡ ਲੱਖੋਵਾਲ, ਜਿਲ੍ਹਾ ਲੁਧਿਆਣਾ ਵਿਖੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਗਿਆਨਵਰਧਕ ਦੌਰਾ ਵੀ ਕਰਵਾਇਆ|

Facebook Comments

Trending

Copyright © 2020 Ludhiana Live Media - All Rights Reserved.