ਦੁਰਘਟਨਾਵਾਂ

ਲੁਧਿਆਣਾ ਦੇ ਹੌਜ਼ਰੀ ਬਜ਼ਾਰ ‘ਚ ਲੱਗੀ ਅੱਗ

Published

on

ਲੁਧਿਆਣਾ : ਇੱਥੇ ਥਾਣਾ ਡਵੀਜ਼ਨ ਨੰਬਰ-4 ਅਧੀਨ ਪੈਂਦੇ ਮੇਨ ਹੌਜਰੀ ਦੇ ਪੁਰਾਣਾ ਬਜ਼ਾਰ ‘ਚ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।

ਮੌਕੇ ‘ਤੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਬਜ਼ਾਰ ਅੰਦਰ ਬਿਜਲੀ ਦੀਆਂ ਤਾਰਾਂ ਦਾ ਜਾਲ ਵਿਛਿਆ ਹੋਇਆ ਹੈ ਅਤੇ ਇਸ ਸਬੰਧੀ ਉਨ੍ਹਾਂ ਨੇ ਕਈ ਵਾਰ ਸ਼ਿਕਾਇਤ ਵੀ ਕੀਤੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਕਾਰਨ ਹੀ ਸ਼ਾਰਟ ਸਰਕਟ ਦੇ ਚੱਲਦਿਆਂ ਬਜ਼ਾਰ ‘ਚ ਅੱਗ ਲੱਗੀ ਹੈ। ਫਿਲਹਾਲ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.