ਦੁਰਘਟਨਾਵਾਂ

ਲੁਧਿਆਣਾ ਦੇ ਚੌੜਾ ਬਾਜ਼ਾਰ ‘ਚ ਕੱਪੜੇ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Published

on

ਲੁਧਿਆਣਾ : ਸ਼ਹਿਰ ਦੇ ਚੌੜੇ ਬਾਜ਼ਾਰ ‘ਚ ਮਹਾਰਾਜਾ ਕਲੈਕਸ਼ਨ ਨਾਂ ਦੀ ਕੱਪੜੇ ਦੀ ਦੁਕਾਨ ਚ ਲੱਗੀ ਅੱਗ ਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਪਹਿਰ ਸਮੇਂ ਦੁਕਾਨ ਦੀ ਪਹਿਲੀ ਮੰਜ਼ਿਲ ‘ਤੇ ਅੱਗ ਲੱਗੀ, ਜਿਸ ਨੂੰ ਬੁਝਾਉਣ ‘ਚ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਇਹ ਦੁਕਾਨਾਂ ਬਹੁਤ ਭੀੜ ਵਾਲੇ ਇਲਾਕੇ ਵਿਚ ਸਨ ਅਤੇ ਫਾਇਰ ਟੈਂਡਰਾਂ ਦਾ ਉਥੇ ਪਹੁੰਚਣਾ ਮੁਸ਼ਕਲ ਸੀ, ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਬਾਜ਼ਾਰਾਂ ਨਾਲੋਂ ਚੌੜੇ ਬਾਜ਼ਾਰ ਵਿਚ ਲੋਕਾਂ ਦੀ ਆਵਾਜਾਈ ਜ਼ਿਆਦਾ ਹੈ, ਜਿਸ ਕਾਰਨ ਅੱਗ ਬੁਝਾਉਣ ਵਿਚ ਮੁਸ਼ਕਲ ਆ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.