ਲੁਧਿਆਣਾ : ਸ਼ਹਿਰ ‘ਚ ਇਕ ਨਾਮੀ ਕਾਰੋਬਾਰੀ ਨਾਲ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਕਾਰੋਬਾਰੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕ੍ਰਿਪਟੋ ਕਰੰਸੀ ‘ਚ ਪੈਸਾ ਲਗਾਉਣ ਦੇ ਨਾਂ ‘ਤੇ ਇਕ ਮਸ਼ਹੂਰ ਕਾਰੋਬਾਰੀ ਨੂੰ 9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਠੱਗਾਂ ਨੇ ਉਕਤ ਕਾਰੋਬਾਰੀ ਨੂੰ ਕ੍ਰਿਪਟੋ ਕਰੰਸੀ ‘ਚ ਪੈਸਾ ਲਗਾਉਣ ਦਾ ਲਾਲਚ ਦੇ ਕੇ ਨਿਸ਼ਾਨਾ ਬਣਾਇਆ ਅਤੇ 9 ਕਰੋੜ ਰੁਪਏ ਦੀ ਠੱਗੀ ਮਾਰੀ।
ਪਤਾ ਲੱਗਾ ਹੈ ਕਿ ਬਦਨਾਮੀ ਦੇ ਡਰੋਂ ਉਕਤ ਕਾਰੋਬਾਰੀ ਪੁਲਸ ਕੋਲ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਰਿਹਾ।ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਵੱਲੋਂ ਸਾਰਾ ਭੁਗਤਾਨ ਬੈਂਕ ਰਾਹੀਂ ਟਰਾਂਸਫਰ ਕੀਤਾ ਗਿਆ ਹੈ। ਅਜਿਹੇ ‘ਚ ਜੇਕਰ ਸ਼ਿਕਾਇਤ ਦਿੱਤੀ ਜਾਵੇ ਤਾਂ 60 ਫੀਸਦੀ ਪੇਮੈਂਟ ਵਾਪਸ ਮਿਲ ਸਕਦੀ ਹੈ ਪਰ ਮਾਣਹਾਨੀ ਦੇ ਡਰ ਕਾਰਨ ਕਾਰੋਬਾਰੀ ਸ਼ਿਕਾਇਤ ਕਰਨ ਤੋਂ ਡਰਦੇ ਹਨ।ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੀ ਧੋਖਾਧੜੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਚੁੱਕਾ ਹੈ।