ਪੰਜਾਬ ਨਿਊਜ਼
ਤੇਜ਼ ਹਵਾਵਾਂ ਨਾਲ ਤਾਪਮਾਨ ‘ਚ ਆਈ ਗਿਰਾਵਟ; ਅਗਲੇ 2 ਦਿਨਾਂ ਤੱਕ ਬੂੰਦਾਂਬਾਂਦੀ ਦੀ ਉਮੀਦ
Published
3 years agoon
ਲੁਧਿਆਣਾ : ਅੱਜ ਮੰਗਲਵਾਰ ਨੂੰ ਸੂਬੇ ਦੇ ਕਈ ਜ਼ਿਲਿਆਂ ‘ਚ ਧੂੜ ਭਰੀ ਹਨੇਰੀ ਅਤੇ ਕੁਝ ਥਾਵਾਂ ‘ਤੇ ਬੱਦਲ ਛਾਏ ਰਹਿਣ ਨਾਲ ਲੋਕਾਂ ਨੂੰ ਭਿਆਨਕ ਗਰਮੀ ਅਤੇ ਲੂ ਤੋਂ ਰਾਹਤ ਮਿਲੀ ਹੈ। ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਧੁੱਪ ਕਾਰਨ ਲੋਕ ਪਰੇਸ਼ਾਨ ਵੀ ਹੋਏ। ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜਾਬ ਵਿੱਚ ਦਿਨ ਵੇਲੇ ਧੂੜ ਭਰੀ ਹਨੇਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਸੀ। ਕਈ ਜ਼ਿਲ੍ਹਿਆਂ ਵਿੱਚ ਬੂੰਦਾਬਾਂਦੀ ਦੀ ਵੀ ਸੰਭਾਵਨਾ ਹੈ। ਇਸ ਤੋਂ ਬਾਅਦ 5 ਮਈ ਤੋਂ ਫਿਰ ਤੋਂ ਤਾਪਮਾਨ ਵਧਣ ਦੀ ਸੰਭਾਵਨਾ ਹੈ।
ਮੰਗਲਵਾਰ ਨੂੰ ਵੀ ਲੁਧਿਆਣਾ ਚ ਗਰਮੀ ਤੋਂ ਕੁਝ ਰਾਹਤ ਮਿਲੀ। ਸਵੇਰ ਤੋਂ ਹੀ ਧੂੜ ਭਰੀਆਂ ਹਵਾਵਾਂ ਚੱਲ ਰਹੀਆਂ ਹਨ। ਪਰ ਧੂੜ ਭਰੀਆਂ ਹਵਾਵਾਂ ਕਾਰਨ ਰਾਹਗੀਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਸਵੇਰੇ ਪਾਰਾ ਵੀ ਹੋਰਨਾਂ ਦਿਨਾਂ ਦੇ ਮੁਕਾਬਲੇ ਘੱਟ ਦਰਜ ਕੀਤਾ ਗਿਆ। 8 ਏ ਐਮ ਤੇ ਤਾਪਮਾਨ 19 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਮੁਤਾਬਕ ਦਿਨ ਭਰ ਧੂੜ ਭਰੀਆਂ ਹਵਾਵਾਂ ਚੱਲਣ ਨਾਲ ਜ਼ਿਲ੍ਹੇ ਚ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੇਗੀ। ਕੱਲ੍ਹ ਦਿਨ ਭਰ ਧੂੜ ਭਰੀਆਂ ਹਵਾਵਾਂ ਚੱਲਣ ਨਾਲ ਬੂੰਦਾਬਾਂਦੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸਰਗਰਮ ਪੱਛਮੀ ਗੜਬੜੀ ਕਾਰਨ ਮੌਸਮ ਬਦਲ ਗਿਆ ਹੈ। ਕੱਲ੍ਹ ਨੂੰ ਮੌਸਮ ਅਜਿਹਾ ਹੀ ਰਹੇਗਾ। ਪਰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
You may like
-
ਪੰਜਾਬ ਦੇ 14 ਜ਼ਿਲ੍ਹਿਆਂ ਲਈ ਅਲਰਟ ਜਾਰੀ! ਹਨੇਰੀ ਨਾਲ ਪਵੇਗਾ ਮੀਂਹ
-
ਪੰਜਾਬ ‘ਚ ਕਿਵੇਂ ਰਹੇਗਾ ਮੌਸਮ ਦਾ ਹਾਲ, ਪੜ੍ਹੋ ਪੂਰੀ ਖ਼ਬਰ
-
ਪੰਜਾਬ ‘ਚ ਬਦਲਿਆ ਮੌਸਮ, ਤੇਜ਼ ਹਨੇਰੀ ਕਾਰਨ ਹੋਇਆ ਹਨੇਰਾ
-
ਪੰਜਾਬ ‘ਚ ਤੇਜ਼ ਹਵਾਵਾਂ ਨਾਲ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
-
ਪੰਜਾਬ ਵਾਸੀਆਂ ਨੂੰ ਜਲਦ ਮਿਲੇਗੀ ਗਰਮੀ ਤੋਂ ਰਾਹਤ, ਜਾਣੋ ਆਉਣ ਵਾਲੇ 5 ਦਿਨਾਂ ਦਾ ਹਾਲ
-
ਪੰਜਾਬ ‘ਚ Monsoon ਨੂੰ ਲੈ ਕੇ ਆਈ ਵੱਡੀ ਖ਼ਬਰ, ਜਾਣੋ ਆਉਣ ਵਾਲੇ ਦਿਨਾਂ ‘ਚ ਮੌਸਮ ਦੀ ਅਪਡੇਟ
