ਪੰਜਾਬੀ

ਆਰੀਆ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਇੱਕ ਰੋਜ਼ਾ ਕੈਂਪ ਦਾ ਆਯੋਜਨ

Published

on

ਲੁਧਿਆਣਾ : ਸਥਾਨਕ ਆਰੀਆ ਕਾਲਜ ਐੱਨ ਐੱਸ ਐੱਸ ਯੂਨਿਟ ਵੱਲੋਂ ਗੋਦ ਲਏ ਪਿੰਡ ਜੱਸੀਆਂ ਵਿਖੇ ਇੱਕ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਸਰਪੰਚ ਸ ਹਰਜੀਤ ਸਿੰਘ ਚੀਮਾ, ਨੰਬਰਦਾਰ ਸ ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਪਿੰਡ ਦੇ ਗੁਰੂਦੁਆਰਾ ਸਾਹਿਬ, ਪ੍ਰਾਇਮਰੀ ਸਕੂਲ ਅਤੇ ਕੋਆਪਰੇਟਿਵ ਸੋਸਾਇਟੀ ਵਿੱਚ ਸਫ਼ਾਈ ਅਭਿਆਨ ਆਰੰਭਿਆ ਅਤੇ ਬੂਟੇ ਲਗਾਏ ਗਏ।

ਐੱਨ ਐੱਸ ਐੱਸ ਵਲੰਟੀਅਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਇਹਨਾਂ ਦੀ ਸਾਂਭ-ਸੰਭਾਲ ਦਾ ਵੀ ਪ੍ਰਣ ਲਿਆ । ਸ਼੍ਰੀਮਤੀ ਸਤੀਸਾ਼ ਸ਼ਰਮਾ, ਸੈਕਟਰੀ,ਏ.ਸੀ.ਐਮ.ਸੀ. ਨੇ ਕਾਲਜ ਦੇ ਐਨ ਐਸ ਐਸ ਯੂਨਿਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਲਈ ਸਾਫ਼ ਸੁਥਰਾ ਅਤੇ ਹਰਾ-ਭਰਿਆ ਵਾਤਾਵਰਨ ਸੌਗਾਤ ਵਜੋਂ ਪ੍ਰਦਾਨ ਕਰਨਾ ਅਜੋਕੀ ਪੀੜ੍ਹੀ ਲਈ ਸਮੇਂ ਦੀ ਸਭ ਤੋਂ ਅਹਿਮ ਮੰਗ ਹੈ।

ਕਾਲਜ ਪ੍ਰਿੰਸੀਪਲ ਡਾ ਸੁਕਸ਼ਮ ਆਹਲੂਵਾਲੀਆ ਨੇ ਐੱਨ ਐੱਸ ਐੱਸ ਵਲੰਟੀਅਰਾਂ ਨੂੰ ਪ੍ਰੇਰਣਾ ਦਿੰਦਿਆਂ ਇਸ ਕੈਂਪ ਦਾ ਆਗਾਜ਼ ਕੀਤਾ ਅਤੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਸਰਵ-ਸ਼੍ਰੇਸ਼ਠ ਧਰਮ ਹੈ । ਇਸ ਕੈਂਪ ਵਿੱਚ ਲਗਭਗ 30 ਵਲੰਟੀਅਰਾਂ ਨੇ ਭਾਗ ਲਿਆ ।

Facebook Comments

Trending

Copyright © 2020 Ludhiana Live Media - All Rights Reserved.