Connect with us

ਦੁਰਘਟਨਾਵਾਂ

ਗਾਇਕ ਬੱਬੂ ਮਾਨ ਦੇ ਕਰੀਬੀ ਦੋਸਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ

Published

on

A close friend of singer Babbu Mann has said goodbye to the world

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਇਕ ਕਰੀਬੀ ਦੋਸਤ ਜਿੰਦਰ ਖੰਟ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਬੂ ਮਾਨ ਦੇ ਦੋਸਤ ਦੀ ਮੋਰਿੰਡਾ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਮੋਤ ਹੋਈ ਹੈ। ਇਹ ਹਾਦਸਾ ਕਾਫ਼ੀ ਭਿਆਨਕ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਜਿੰਦਰ ਖੰਟ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜਿੰਦਰ ਖੱਟ ਅਪਣੇ ਦੋਸਤ ਨਾਲ ਸਕੂਟਰ ‘ਤੇ ਸਵਾਰ ਹੋ ਕੇ ਮੋਰਿੰਡੇ ਵੱਲ ਨੂੰ ਆ ਰਿਹਾ ਸੀ। ਇਸ ਦੋਰਾਨ ਕਿਸੇ ਵਾਹਨ ਨਾਲ ਟੱਕਰ ਹੋ ਗਈ, ਜਿਸ ‘ਚ ਜਿੰਦਰ ਖੰਟ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋਇਆ ਹੈ।

ਉੱਥੇ ਹੀ ਦੱਸਣਯੋਗ ਹੈ ਕਿ ਜਿੰਦਰ ਖੱਟ ਨੇ ‘ਇਕ ਬਾਬਾ ਨਾਨਕ ਸੀ’ ਗੀਤ ‘ਚ ਗਾਇਕ ਬੱਬੂ ਮਾਨ ਨਾਲ ਕੰਮ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿੰਦਰ ਖੱਟ ਬੱਬੂ ਮਾਨ ਦੇ ਕਰੀਬੀ ਦੋਸਤਾਂ ‘ਚੋਂ ਇੱਕ ਸੀ। ਇਸ ਮੌਕੇ ਬੱਬੂ ਮਾਨ ਵੀ ਹਸਪਤਾਲ ‘ਚ ਹਾਜਰ ਰਹੇ ਪਰ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।

Facebook Comments

Trending