ਅਪਰਾਧ

8.5 ਲੱਖ ਦੀ ਠੱਗੀ ਮਾਰਨ ’ਤੇ ਜੋੜੇ ਖ਼ਿਲਾਫ਼ ਕੇਸ ਦਰਜ

Published

on

ਲੁਧਿਆਣਾ : 8 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਦੁੱਗਰੀ ਦੀ ਪੁਲਸ ਨੇ ਜੋੜੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰੋਹਿਤ ਧਵਨ ਅਤੇ ਉਸ ਦੀ ਪਤਨੀ ਆਂਚਲ ਧਰਨ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਸਵਿੰਦਰ ਸਿੰਘ ਨਿਵਾਸੀ ਵਿਸ਼ਾਲ ਨਗਰ, ਪੱਖੋਵਾਲ ਰੋਡ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਸਾਲ 2013 ’ਚ ਵਪਾਰ ਕਰਨ ਲਈ ਉਨ੍ਹਾਂ ਤੋਂ 8 ਲੱਖ 50 ਹਜ਼ਾਰ ਰੁਪਏ ਲਏ ਸਨ।

ਇਸ ਬਦਲੇ ਜੋੜੇ ਨੇ ਆਪਣਾ-ਆਪਣਾ ਇਕ-ਇਕ ਚੈੱਕ ਦਿੱਤਾ ਸੀ ਪਰ ਪੈਸੇ ਵਾਪਸ ਨਾ ਕਰਨ ’ਤੇ ਜਦੋਂ ਚੈੱਕ ਲਗਾਏ ਤਾਂ ਪਤਾ ਲੱਗਾ ਕਿ ਮੁਲਜ਼ਮ ਔਰਤ ਆਂਚਲ ਨੇ ਆਪਣੇ ਸਹੁਰੇ ਦੇ ਚੈੱਕ ਨੂੰ ਖ਼ੁਦ ਦਾ ਦੱਸ ਕੇ ਉਸੇ ’ਤੇ ਆਪਣੇ ਦਸਤਖ਼ਤ ਕਰ ਦਿੱਤੇ ਸਨ। ਧੋਖਾਦੇਹੀ ਹੋਣ ਦਾ ਪਤਾ ਲੱਗਣ ’ਤੇ ਦਸੰਬਰ 2021 ’ਚ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਫ਼ਰਾਰ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.