Connect with us

ਅਪਰਾਧ

ਵਿਦੇਸ਼ ਰਹਿੰਦੇ ਦੋਸਤ ਦਾ ਹਵਾਲਾ ਦੇ ਕੇ ਸਾਢੇ ਗਿਆਰਾਂ ਲੱਖ ਰੁਪਏ ਦੀ ਰਕਮ ਖਾਤੇ ਵਿਚ ਤਬਦੀਲ ਕਰਵਾਉਣ ਦੇ ਮਾਮਲੇ ‘ਚ ਕੇਸ ਦਰਜ

Published

on

A case has been registered against a friend living abroad for transferring Rs 11.5 lakh to his account.

ਲੁਧਿਆਣਾ : ਵਿਦੇਸ਼ ਰਹਿੰਦੇ ਦੋਸਤ ਦਾ ਹਵਾਲਾ ਦੇ ਕੇ ਕਾਰੋਬਾਰੀ ਪਾਸੋਂ ਸਾਢੇ ਗਿਆਰਾਂ ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਦੁੱਗਰੀ ਰਹਿੰਦੇ ਬਲਵੰਤ ਸਿੰਘ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸੰਬੰਧੀ ਪੁਲਿਸ ਨੇ ਆਬਿਦ ਵਾਸੀ ਬਿਹਾਰ, ਤਿਲਕ ਰਾਜ ਵਾਸੀ ਬਿਹਾਰ ਅਤੇ ਵਿੱਕੀ ਕੁਮਾਰ ਵਾਸੀ ਬਿਹਾਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਦੋਸਤ ਬਲਵਿੰਦਰ ਸਿੰਘ ਦੇ ਲੜਕੇ ਜੇ. ਬੀ. ਸਿੰਘ, ਜੋ ਕਿ ਕੈਨੇਡਾ ਵਿਚ ਰਹਿੰਦਾ ਹੈ, ਦੀ ਆਵਾਜ਼ ਵਿਚ ਕਥਿਤ ਦੋਸ਼ੀਆਂ ਨੇ ਉਸ ਨਾਲ ਫ਼ੋਨ ‘ਤੇ ਗੱਲ ਕੀਤੀ ਤੇ ਆਪਣੀ ਜ਼ਰੂਰਤ ਦੱਸ ਕੇ ਧੋਖੇ ਨਾਲ ਖਾਤਿਆਂ ਵਿਚ ਸਾਢੇ ਗਿਆਰਾਂ ਲੱਖ ਰੁਪਏ ਤਬਦੀਲ ਕਰਵਾ ਲਏ।

ਬਾਅਦ ਵਿਚ ਬਲਵੰਤ ਸਿੰਘ ਨੂੰ ਜਦੋਂ ਸਚਾਈ ਪਤਾ ਲੱਗੀ ਤਾਂ ਉਸ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ।

Facebook Comments

Trending