Connect with us

ਦੁਰਘਟਨਾਵਾਂ

ਲੁਧਿਆਣਾ ਦੇ ਇਸ ਸਰਕਾਰੀ ਸਕੂਲ ‘ਚ ਵੱਡੀ ਘਟਨਾ, ਡਿੱਗਿਆ ਲੈਂਟਰ, ਹੇਠਾਂ ਦੱਬੇ 2 ਅਧਿਆਪਕ

Published

on

A big incident in this government school of Ludhiana, a lantern fell, 2 teachers were buried under it

ਲੁਧਿਆਣਾ : ਸਰਕਾਰੀ ਸਕੂਲ ਬੱਦੋਵਾਲ ਵਿਖੇ ਉਸ ਵੇਲੇ ਵੱਡੀ ਘਟਨਾ ਵਾਪਰੀ, ਜਦੋਂ ਸਟਾਫ਼ ਰੂਮ ਦੀ ਛੱਤ ਦਾ ਲੈਂਟਰ ਅਚਾਨਕ ਡਿੱਗ ਗਿਆ। ਇਸ ਦੌਰਾਨ ਬੱਚੇ ਤਾਂ ਵਾਲ-ਵਾਲ ਬਚ ਗਏ ਪਰ ਨਵੇਂ ਆਏ 2 ਅਧਿਆਪਕ ਲੈਂਟਰ ਥੱਲੇ ਦੱਬ ਗਏ।

ਦੱਸਿਆ ਜਾ ਰਿਹਾ ਹੈ ਕਿ 3 ਅਧਿਆਪਕ ਸਟਾਫ਼ ਰੂਮ ‘ਚ ਬੈਠ ਕੇ ਰੋਟੀ ਖਾ ਰਹੇ ਸਨ ਕਿ ਅਚਾਨਕ ਲੈਂਟਰ ਹੇਠਾਂ ਡਿੱਗ ਗਿਆ। ਇਸ ਦੌਰਾਨ ਅਧਿਆਪਕ ਲੈਂਟਰ ਹੇਠਾਂ ਆ ਗਏ। ਇਨ੍ਹਾਂ ‘ਚੋਂ 2 ਅਧਿਆਪਕਾਂ ਨੂੰ ਕੱਢ ਕੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਕ ਅਧਿਆਪਕ ਨੂੰ ਕੱਢਣ ਦਾ ਕੰਮ ਅਜੇ ਜਾਰੀ ਹੈ। ਇਸ ਘਟਨਾ ਤੋਂ ਬਾਅਦ ਸਕੂਲ ‘ਚ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ।

Facebook Comments

Trending