Connect with us

ਅਪਰਾਧ

ਲੁਧਿਆਣਾ ‘ਚ ਵੱਡੀ ਵਾ.ਰ.ਦਾ.ਤ, ਨਿਹੰਗ ਸਿੰਘ ਨੇ ਸਵਾਰੀ ਪਿੱਛੇ ਕਰ ਦਿੱਤਾ ਇਹ ਕਾਰਾ

Published

on

A big incident in Ludhiana, Nihang Singh drove back

ਲੁਧਿਆਣਾ : ਲੁਧਿਆਣਾ ਦੇ ਬੱਸ ਅੱਡੇ ‘ਤੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਨਿਹੰਗ ਸਿੰਘ ਨੇ ਆਟੋ ਚਾਲਕ ‘ਤੇ ਤਲ/ਵਾਰ ਨਾਲ ਹਮਲਾ ਕਰ ਦਿੱਤਾ। ਫਿਲਹਾਲ ਆਟੋ ਚਾਲਕ ਨੂੰ ਸੀ. ਐੱਮ. ਸੀ. ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨਿਹੰਗ ਸਿੰਘ ਸੰਦੀਪ ਸਿੰਘ ਅਤੇ ਜ਼ਖਮੀ ਰਜਿੰਦਰ ਕੁਮਾਰ ਵਾਸੀ ਹੈਬੋਵਾਲ ਦੋਵੇਂ ਹੀ ਆਟੋ ਚਲਾਉਂਦੇ ਹਨ। ਦੋਹਾਂ ਦੀ ਬੱਸ ਅੱਡੇ ‘ਤੇ ਸਵਾਰੀਆਂ ਬਿਠਾਉਣ ਨੂੰ ਲੈ ਕੇ ਬਹਿਸ ਹੋ ਗਈ।

ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਗੁੱਸੇ ‘ਚ ਆਏ ਨਿਹੰਗ ਸੰਦੀਪ ਸਿੰਘ ਨੇ ਰਜਿੰਦਰ ਕੁਮਾਰ ‘ਤੇ ਤਲ/ਵਾਰ ਨਾਲ ਹਮ/ਲਾ ਕਰ ਦਿੱਤਾ। ਇਸ ਹਮਲੇ ਦੌਰਾਨ ਰਜਿੰਦਰ ਦੇ ਮੋਢੇ ਦੀਆਂ ਨਾੜਾਂ ਵੱ/ਢੀਆਂ ਗਈਆਂ ਅਤੇ ਉਹ ਲ/ਹੂ-ਲੁ/ਹਾਨ ਹੋ ਗਿਆ। ਰਜਿੰਦਰ ਦੇ ਬਚਾਅ ‘ਚ ਆਏ ਲੋਕਾਂ ‘ਤੇ ਵੀ ਨਿਹੰਗ ਸਿੰਘ ਨੇ ਹ/ਮਲਾ ਕਰ ਦਿੱਤਾ। ਬੱਸ ਸਟੈਂਡ ਚੌਂਕੀ ਇੰਚਾਰਜ ਸਬ ਇੰਸਪੈਕਟ ਅਵਨੀਤ ਕੌਰ ਨੇ ਦੱਸਿਆ ਕਿ ਨਿਹੰਗ ਸੰਦੀਪ ਸਿੰਘ ‘ਤੇ ਧਾਰਾ-307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Facebook Comments

Trending