ਲੁਧਿਆਣਾ: ਸਥਾਨਕ ਸੰਜੇ ਏਜੰਸੀ ਲੁਧਿਆਣਾ ਵੱਲੋਂ ਵੇਚੀ ਗਈ ਟਿਕਟ ‘ਤੇ ਪੰਜਾਬ ਸਰਕਾਰ ਪਿਆਰੇ ਹੋਲੀ ਬੰਪਰ ਪਹਿਲੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸ਼ਿਮਲਾ ਨਿਵਾਸੀ ਅਭਿਨਵ ਵਰਮਾ ਇਸ ਦੇ ਜੇਤੂ ਬਣੇ ਹਨ। ਇਸ ‘ਚ ਇਨਾਮੀ ਰਾਸ਼ੀ 2.50 ਕਰੋੜ ਰੁਪਏ ਹੈ।ਇਸ ਸਬੰਧੀ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਵਿਸ਼ੇਸ਼ ਵਿਤਰਕ ਦੇ ਅਧਿਕਾਰੀਆਂ ਵੱਲੋਂ ਸਟਾਕਿਸਟ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਜੇਤੂ ਅਭਿਨਵ ਵਰਮਾ ਨੇ ਦੱਸਿਆ ਕਿ ਉਹ ਕਾਰੋਬਾਰ ਦੇ ਸਿਲਸਿਲੇ ਵਿਚ ਲੁਧਿਆਣਾ ਆਇਆ ਸੀ ਅਤੇ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਉਸ ਨੇ ਇਹ ਟਿਕਟ ਲੁਧਿਆਣਾ ਦੇ ਘੰਟਾਘਰ ਸਥਿਤ ਸੰਜੇ ਏਜੰਸੀ ਤੋਂ ਖਰੀਦੀ ਸੀ ਅਤੇ ਉਹ ਪਹਿਲੀ ਹੀ ਕੋਸ਼ਿਸ਼ ਵਿਚ ਕਰੋੜਪਤੀ ਬਣ ਗਿਆ ਸੀ।ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲਾਟਰੀ ਜੇਤੂ ਨੇ ਕਿਹਾ ਕਿ ਉਹ ਜਿੱਤੀ ਹੋਈ ਲਾਟਰੀ ਦੀ ਰਾਸ਼ੀ ਦਾ ਕੁਝ ਹਿੱਸਾ ਸਮਾਜ ਭਲਾਈ ਦੇ ਕੰਮਾਂ ਵਿੱਚ ਖਰਚ ਕਰਨਗੇ। ਸੂਰਿਆਕਾਂਤ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਉਣ ਵਾਲੇ ਪਿਆਰੇ ਵਿਸਾਖੀ ਬੰਪਰ ਦੀਆਂ ਟਿਕਟਾਂ ਵੀ ਪੰਜਾਬ ਦੇ ਸਮੂਹ ਵਿਕਰੇਤਾਵਾਂ ਕੋਲ ਉਪਲਬਧ ਹਨ। ਇਸ ਦੇ ਪਹਿਲੇ ਇਨਾਮ ਦੀ ਰਾਸ਼ੀ 6 ਕਰੋੜ ਰੁਪਏ ਹੈ। ਇਸ ਦਾ ਡਰਾਅ 19 ਅਪ੍ਰੈਲ ਨੂੰ ਮਾਣਯੋਗ ਜੱਜਾਂ ਦੀ ਦੇਖ-ਰੇਖ ਹੇਠ ਕੱਢਿਆ ਜਾਵੇਗਾ।