ਲੁਧਿਆਣਾ : ਪੰਜਾਬ ਬੋਰਡ ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖਤਮ ਹੋ ਗਈ ਹੈ। ਦਰਅਸਲ 8ਵੀਂ ਜਮਾਤ ਦਾ ਨਤੀਜਾ ਅੱਜ ਯਾਨੀ 4 ਅਪ੍ਰੈਲ ਨੂੰ ਐਲਾਨਿਆ ਗਿਆ ਹੈ। ਵਿਦਿਆਰਥੀ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ https://pseb.ac.in/ ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਇਸਦੇ ਲਈ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਨੰਬਰ ਅਤੇ ਰੋਲ ਨੰਬਰ ਦੀ ਲੋੜ ਹੋਵੇਗੀ।
ਇਹਨਾਂ ਕਦਮਾਂ ਦੀ ਮਦਦ ਨਾਲ ਨਤੀਜਾ ਚੈੱਕ ਕਰੋ
ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ
ਨਤੀਜਾ ਭਾਗ ਵਿੱਚ 8ਵੀਂ ਜਮਾਤ ਦੇ ਨਤੀਜੇ ਲਿੰਕ ‘ਤੇ ਕਲਿੱਕ ਕਰੋ
ਇਸ ਤੋਂ ਬਾਅਦ ਰੋਲ ਨੰਬਰ, ਨਾਮ ਆਦਿ ਭਰੋ।
ਇਸ ਤੋਂ ਬਾਅਦ ਸੰਬਿਟ ਕਰੋ, ਤੁਸੀਂ ਸਕ੍ਰੀਨ ‘ਤੇ ਆਪਣਾ ਨਤੀਜਾ ਦੇਖ ਸਕਦੇ ਹੋ।